ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, May 13, 2022

ਬੱਚਿਆਂ ਦੇ ਪੜ੍ਹਨ ਲਈ - ਬਲਵਿੰਦਰ ਕੌਰ ਅੰਮ੍ਰਿਤਸਰ



ਬੱਚਿਆਂ ਦੇ ਪੜ੍ਹਨ ਲਈ। 
               ਨਸ਼ਾ ਆਖਦਾ ਹੈ
 ਨਸ਼ਾ ਆਖਦਾ ਹੈ, ਬੇਟਾ ਮੈਂ ਕੁਝ ਰਹਿਣ ਨਹੀਂ ਦੇਣਾ।।
ਤੇਰਾ ਸੁੰਦਰ ਸਰੀਰ ਅਤੇ ਤਨ ਮਨ ਸਾਰਾ,
ਤੇਰਾ ਖੋਹ ਲਉਂ ਦਿਮਾਗ, ਪੱਲੇ ਪੈਣ ਨਹੀਂ ਦੇਣਾ।
ਨਸ਼ਾ ਆਖਦਾ ਹੈ ਬੇਟਾ ਮੈਂ ਕੁਝ ਰਹਿਣ ਨਹੀਂ ਦੇਣਾ।।

ਤੇਰੀ ਛੁੱਟ ਜਾਉ ਪੜ੍ਹਾਈ, ਨਾਲੇ ਸਾਰੇ ਕੰਮ ਕਾਜ,
ਤੈਨੂੰ ਵਿਹਲਾ ਮੈਂ ਬਣਾਂਦੂ, ਫਿਰੀਂਂ ਲੋਕਾਂ ਦੇ ਦੁਆਰ।
ਨਸ਼ਾ ਆਖਦਾ ਹੈ ਬੇਟਾ ਤੂੰ ਨਾ ਮੇਰੇ ਵੱਲ ਝਾਕ।।

ਤੇਨੂੰ ਚੋਰੀਆਂ ਸਿਖਾਉਂ, ਨਾਲੇ ਠੱਗੀਆਂ ਦੀ ਜਾਚ,
ਤੈਥੋਂ ਮੂਹ ਫੇਰ ਲੈਣਾਂ, ਜਿੰਨੇ ਵਧੀਆ ਨੇ ਸਾਕ।
ਨਸ਼ਾ ਆਖਦਾ ਹੈ ਬੇਟਾ ਤੂੰ ਨਾ ਮੇਰੇ ਵੱਲ ਝਾਕ।।

ਤੇਰੇ ਪਿਤਾ ਦਾ ਕਮਾਇਆ, ਸਾਰਾ ਧੰਨ ਜਾਇਦਾਦ,
ਹੌਲੀ ਹੌਲੀ ਖੋਹ ਲਉ, ਨਾ ਕੋਈ ਬਚਣੀ ਸੌਗਾਤ।
ਨਸ਼ਾ ਆਖਦਾ ਹੈ ਬੇਟਾ ਮੈਂ ਨਾ ਸੁਣਾਂ ਤੇਰੀ ਬਾਤ।।

ਮੈਂ ਤਾਂ ਲੁਕ ਲੁਕ ਰਹਿੰਦਾ, ਮੈਨੂੰ ਲੱਭਣ ਨਾ ਆਇਓ,
ਸੋਨੇ ਜਿਹੀ ਦੇਹੀ, ਮਿੱਟੀ ਵਿਚ ਨਾ ਰੁਲਾਇਓ।
ਨਸ਼ਾ ਆਖਦਾ ਹੈ ਬੇਟਾ, ਮੈਨੂੰ ਹੱਥ ਵੀ ਨਾ ਲਾਇਓ।।

ਜਦੋਂ ਰੋਂਦੇ ਦੇਖਾਂ ਮਾਪੇ, ਮੈਥੋਂ ਜ਼ਰੇ ਨਹੀਂ ਜਾਂਦੇ,
ਜੋ ਮੌਤ ਦੇ ਮੂੰਹ ਜਾਂਦੇ, ਉਹ ਫੜੇ ਨਹੀਂ ਜਾਂਦੇ।
ਮੈਨੂੰ ਹੱਥ ਨਾ ਲਗਾਇਓ, ਤੁਹਾਡੇ ਤਰਲੇ ਮੈਂ ਪਾਵਾਂ,
ਨਸ਼ਾ ਆਖਦਾ ਹੈ ਬੇਟਾ, ਤੁਹਾਨੂੰ ਮੈਂ ਸਮਝਾਵਾਂ।
ਨਸ਼ਾ ਆਖਦਾ ਹੈ ਬੇਟਾ, ਤੁਹਾਨੂੰ ਮੈਂ ਸਮਝਾਵਾਂ।

   ਬਲਵਿੰਦਰ ਕੌਰ, ਅੰਮ੍ਰਿਤਸਰ।



1 comment: