ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, May 18, 2022

ਭਾਂਡੇ - Ashok Tandi




ਘੁਮਿਆਰ ਇਕ ਹੀ ਹੈ, ਭਾਂਡੇ ਅਨੇਕ ਬਨਾਉਦਾ, 
ਕੋਈ ਪਾਣੀ ਚ ਠਰੇ, ਕੋਈ ਅੱਗ ਤੇ ਸੜੇ। 
ਕੋਈ ਬਣਦਿਆਂ ਹੀ ਹੱਥਾਂ ਵਿੱਚ ਟੁੱਟ ਜਾਂਦਾ, 
ਤੇ ਕੋਈ ਨਜ਼ਰ ਵੱਟੂ ਬਣ ਕੇ ਕੋਠੇ ਤੇ ਚੜੇ। 
ਕਿਸੇ ਵਿੱਚ ਘਿਉ, ਮੱਖਣ ਤੇ ਦੁੱਧ ਰਹਿੰਦੇ, 
ਕੋਈ ਉਬਲੇ ਸਦਾ ਤੇ ਚੁੱਲ੍ਹੇ ਤੇ ਕੜੇ। 
ਮਾਂ ਜਨਮ ਤਾਂ ਦੇਂਦੀ ਪਰ ਕਰਮ ਨਹੀਂ ਦੇਂਦੀ, 
ਘੜਣ ਵਾਲਾ ਤਾਂ ਹਰ ਸ਼ੈਅ ਨੂੰ ਰੂਹ ਨਾਲ ਘੜੇ। 
ਕਈ ਕਾਲਖ ਵਿੱਚ ਨੇ ਸਦਾ ਲਿਪਤ ਰਹਿੰਦੇ, 
ਕਈ ਸਿਂੰਗਾਰੇ ਜਾਂਦੇ, ਨਾਲ ਮੋਤੀਆਂ ਜੜੇ। 
ਉਹ ਵੀ ਭਾਂਡਾ ਹੀ ਸੀ ਮਿਲਾਉਂਦਾ ਸੀ ਪਿਆਰਿਆਂ ਨੂੰ, 
ਸੋਹਣੀ ਹਿੱਕ ਨਾਲ ਲਾ ਕੇ ਝਨਾਅ ਨਿੱਤ ਤਰੇ।
ਕਈ ਭਾਂਡੇ ਹੱਡਾਂ ਤੇ ਸਵਾਹ ਨਾਲ ਭਰਦੇ, 
ਕਈ ਭਾਂਡੇ ਰਹਿੰਦੇ ਸਦਾ ਮੋਹਰਾਂ ਨਾਲ ਭਰੇ। 
ਕਈ ਭਾਂਡੇ ਕਿਸੇ ਹੋਰ ਦੇ ਨਾਲ ਹੀ ਟੁੱਟ ਜਾਂਦੇ, 
ਭੰਨੇ ਜਾਂਦੇ ਸਰੇਆਮ ਜਦ ਕੋਈ ਜੀਅ ਮਰੇ। 
ਮਿੱਟੀ ਇਕ ਹੀ ਹੁੰਦੀ ਪਰ ਨਾਮ ਵੱਖ ਵੱਖ ਹੁੰਦੇ, 
ਕਿਤੇ ਚਾਟੀ-ਕਾੜਣੀ ਤੇ ਕਿਤੇ ਕੁੱਜੇ- ਘੜੇ। 
ਤੂੰ ਵੀ ਟੁੱਟ ਜਾਣਾ, ਵਾਂਗ ਭਾਂਡਿਆਂ ਦੇ ਬੰਦਿਆ, 
ਗਿਣਤੀ ਦੇ ਸਾਹ ਤੇਰੇ ਬਕਾਇਆ ਖੜੇ। 
ਕਾਹਦਾ ਮਾਨ ਕਰਦਾਂ, ਤੂੰ ਆਪਣੇ ਤੇ "ਟਾਂਡੀ", 
ਇਥੇ ਤਾਂ ਲੋਕ ਵਸੇਂਦੇ ਨੇ ਪਰੇ ਤੋਂ ਪਰੇ।

No comments:

Post a Comment