ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, January 30, 2020

Milli Os Nu Saza - Jass Bathinda




ਮਿਲੀ ਉਸਨੂੰ ਸਜ਼ਾ ਜੇ ਨਹੀਂ । 
ਮਿਰੀ ਕੋਈ ਖ਼ਤਾ ਤੇ ਨਹੀਂ ।
ਨਿਭਾਈ ਉਸ ਵਫ਼ਾ ਜੇ ਨਹੀਂ । 
ਅਸਾਂ ਕੀਤੀ ਜ਼ਫਾ ਤੇ ਨਹੀਂ ।
ਜ਼ਖਮ ਜੋ ਦੇ ਗਈ ਉਸਨੂੰ,
ਮਿਰੀ ਐਸੀ ਅਦਾ ਤੇ ਨਹੀਂ।
ਬੁਝਾ ਦੇਵੇ ਦੀਵੇ ਜਗਦੇ , 
ਵਗੀ ਉਹ ਵੀ ਹਵਾ ਜੇ ਨਹੀਂ।
ਅਜ਼ਲ ਦੇ ਫਰਿਸ਼ਤੇ ਵੇਖਣ, 
ਰਹੀ ਬਾਕੀ ਸਜ਼ਾ ਤੇ ਨਹੀਂ।
ਸਜ਼ਾ ਕੀ ਹੋਰ ਹੈ 'ਜਸ ' ਦੱਸ , 
ਰਿਹਾ ਸਚ ਬੋਲਦਾ ਜੇ ਨਹੀਂ। 
( ਜਸ ਬਠਿੰਡਾ )

No comments:

Post a Comment