ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, January 18, 2020

ਰੱਖ ਲਈਂ ਰੱਬਾ ਲੋਕ ਤਾਂ ਜੜਾਂ ਵੱਡਦੇ ਨੇ - Dharampal Singh

ਰੱਖ ਲਈਂ ਰੱਬਾ ਲੋਕ ਤਾਂ ਜੜਾਂ ਵੱਡਦੇ ਨੇ, 
ਬੜਿਆਂ ਨੂੰ ਪਰਖਿਆ ਮਤਲਬ ਨੂੰ ਰਖਦੇ ਨੇ।
ਜਿਊਂਦੀ ਰਹੇ ਮਾਂ ਮੇਰੀ,
ਕਿਸ ਹਾਲ ਚ ਹਾਂ ਮੈਂ ਪੁੱਛ ਲੈਂਦੀ।
ਕੁੱਝ ਆਪਣਾ ਹਾਲ ਸੁਣਾ ਦਿੰਦੀ, 
ਕੁੱਝ ਮੇਰੀਆਂ ਰਮਜ਼ਾਂ ਪੁੱਛ ਲੈਂਦੀ।
ਬੜੇ ਅਹਿਸਾਨ ਮੇਰੇ ਸਿਰ ਤੇ ਨੇ, 
ਜੋ ਮੈਥੋਂ ਨਹੀਓਂ ਲੱਥ ਹੋਣੇ।
ਬੱਸ 'ਵਾ ਕੋਈ ਐਸੀ ਝੁੱਲ ਜਾਵੇ, 
ਮੈਨੂੰ ਸ਼ੋਂਕ ਨਹੀਂ ਬਹੁਤਾ ਜੀਣੇ ਦਾ ।
ਮੇਰੀ ਉਮਰ ਵੀ ਮਾਂ ਨੂੰ ਲੱਗ ਜਾਵੇ ।

No comments:

Post a Comment