ਜਦ ਮੈਂ ਬੱਚਾ ਸੀ, ਕਿਨਾਂ ਹੀ ਸੱਚਾ
ਸੀ ਹਰ ਇਕ ਮੰਦਰ,ਮਸਜਿਦ ਜਾਂਦਾ ਸੀ
ਨਾ ਕੋਈ ਜਾਤ ਧਰਮ ਦਾ ਹੀ ਚਕਰ
ਸੀ ਸੱਭ ਕੁੱਝ ਬੇਫ਼ਿਕਰਾ ਹੋ ਕੇ ਖਾ ਜਾਂਦਾ ਸੀ
ਜਾ ਕੇ ਮੰਦਰ ਵਿੱਚ, ਟੱਲ ਖੜਕਾ ਦੇਣੇ ਲੱਡੂ
ਭੋਲੇ ਸ਼ੰਕਰ ਦੇ ਚੁੱਕ ਕੇ ਖਾ ਲੈਣੇ ਤੁਸਾਂ
ਨੂੰ ਪਾਪ ਭੋਲੇ ਦਾ ਏ ਲੱਗ ਜਾਣਾ ਪੁਜਾਰੀ
ਜੀ ਲੱਖ ਵਾਰ ਭਾਵੇਂ ਡਰਾਂਦਾ ਸੀ
ਸ਼ਾਮ ਸਵੇਰੇ ਗੁਰਦੁਆਰੇ ਜਾ ਵੜਨਾ ਹੱਥ ਜੋੜ
ਅਰਦਾਸ ਵਿੱਚ ਜਾ ਖੜਨਾ ਭੁੰਜੇ ਡਿੱਗਿਆ
ਚੁੱਕ ਹੀ ਪ੍ਰਸ਼ਾਦ ਖਾ ਲੈਣਾ ਭਾਈ
ਜੀ ਦੇਗ ਭਾਵੇਂ ਵਰਤਾਂਦਾ ਸੀ
ਇੱਕ ਡੇਰਾ ਸੀ ਸੇਖ ਫ਼ਤਹਿ ਦੇ ਪੀਰਾਂ
ਦਾ ਲੰਗਰ ਚਲ ਦਾ ਸੀ ਜਿੱਥੇ ਖੀਰਾਂ
ਦਾ ਟੋਲਾ ਜਾ ਬੈਠ ਦਾ ਸੀ ਓਥੇ ਵੀਰਾਂ
ਦਾ ਖੀਰ ਖਾਣ ਨੂੰ ਕਿੰਨਾ ਜੀ ਲਲਚਾਂਦਾ ਸੀ
ਬੱਸ ਹੁਣ ਇੱਥੇ ਸਾਰੀ ਗੱਲ ਮੁਕਾ ਤੇਜੀ ਮੁੜ
ਹੁਣ ਫਿਰ ਬਚਪਨ ਚ ਜਾਹ ਤੇਜੀ
ਸਭ ਦਾ ਹੋਜਾ ਲੈ ਸਭ ਨੂੰ ਅਪਨਾ ਤੇਜੀ
ਡੋਲ੍ਹ ਦੇਹ ਵਹਿਮਾ ਦਾ ਭਰਿਆ ਭਾੰਡਾਂ ਈ
ਜਦ ਮੈਂ ਬੱਚਾ ਸੀ ਕਿੰਨਾ ਹੀ ਸੱਚਾ ਸੀ
ਹਰ ਇਕ ਮੰਦਰ ਮਸਜਿਦ ਜਾਂਦਾ ਸੀ
ਨਾ ਕੋਈ ਜਾਤ ਧਰਮ ਦਾ ਹੀ ਚਕਰ
ਸੀ ਸੱਭ ਕੁੱਝ ਬੇ ਫਿਕਰਾ ਹੋ ਕੇ ਖਾ ਜਾਂਦਾ ਸੀ ਤੇਜੀ
No comments:
Post a Comment