ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, July 19, 2019

ਤ੍ਰਿਹਾੲਿਅਾ ਸਾਵਣ - ਸੁਰਿੰਦਰ ਸੈਣੀ


ਸੱਜਣਾ ਸਾੳੁਣ ਮਹੀਨਾ ਅਾੲਿਅਾ, ਛੇਤੀ ਫੇਰਾ ਪਾ ਵੇ,
ਅੱਖੀਅਾਂ ਵਿਚ ਮੈਂ ਸੁਰਮਾਂ ਪਾੲਿਅਾ, ਛੇਤੀ ਫੇਰਾ ਪਾ ਵੇ,
ਚੇਤੇ ਤੇਰੇ ਦੀ ਪੀਂਘ ਚੜ੍ਹਾ ਕੇ , ਮੈਂ ਰੋਵਾਂ ਵੇ ਸੱਜਣਾ,
ਹਰ ਝੂੱਟੇ ਚ ਤੂੰ ਨਜ਼ਰੀ ਅਾੲਿਅਾ , ਛੇਤੀ ਫੇਰਾ ਪਾ ਵੇ,
ਮਹਿੰਦੀ ਚੂੜੀਅਾਂ ਵੱਟਣੇ ਸਭ ਸੌਕਣ ਬਣ ਬੈਠੇ ਮੇਰੇ,
ਸੱਖੀਅਾਂ ਸਹੇਲੀਅਾਂ ਖੂਬ ਸਤਾੲਿਅਾ, ਛੇਤੀ ਫੇਰਾ ਪਾ ਵੇ,
ਕੀ ਮਿਲਦਾ ਢੋਲਾ ਤੈਨੂੰ ਖਵਾਇਸ਼ਾਂ ਦਾ ਘਾਣ ਕਰਕੇ,
ਅੰਗ ਸੰਗ ਰਹਿੰਦਾ ਤੇਰਾ ਸਾੲਿਅਾ, ਛੇਤੀ ਫੇਰਾ ਪਾ ਵੇ,
ਮੁਮਕਿਨ ਨਹੀ ਚੰਨਾ ਹਰ ਫੱਟ ਤੇ ਅੰਗੂਰ ਅਾ ਜਾਵੇ,
ਬਿਨ ਤੇਰੇ ਨਾ ਕੁੱਝ ਵੀ ਭਾੲਿਅਾ , ਛੇਤੀ ਫੇਰਾ ਪਾ ਵੇ,
ਅਮਾਨਤ ਤੇਰੇ ਪਿਅਾਰ ਦੀ ਦਿਲ ਵਿਚ ਸਾਂਭ ਰੱਖੀ ੲੇ,
ਸੈਣੀ ਸਾਵਣ ਮੇਰਾ ੲੇ ਤ੍ਰਿਹਾੲਿਅਾ , ਛੇਤੀ ਫੇਰਾ ਪਾ ਵੇ,

No comments:

Post a Comment