ਐਸਾ ਇੱਕ ਦੌਰ ਆਇਆ
ਜੋ ਮੱਥੇ ਦਾ ਦਾਗ ਬਣ ਗਿਆ ।
ਮੂੰਹ ਨੂੰ ਲੱਗਿਆ ਖ਼ੂਨ
ਹੌਲੀ-ਹੌਲੀ ਸਵਾਦ ਬਣ ਗਿਆ ।
ਪਹਿਲਾਂ ਕੀਤੀ ਠੇਕੇ 'ਤੇ
ਫੇਰ ਠੇਕੇ ਤੋਂ ਵੀ ਕੱਚੇ ਭਰਤੀ ।
ਸਾਡੇ ਵੱਖ-ਵੱਖ ਨਾਵਾਂ 'ਤੇ
ਵਖਰੇਵੇਂ ਦੀ ਗਲ ਪਾਈ ਤਖਤੀ ।
ਪਾੜੋ ਤੇ ਸੋਸ਼ਣ ਕਰੋ
ਖੋਲੀਆਂ ਪਟਾਰੀਆਂ ਸਪੇਰਿਆਂ ।
ਖੌਰੇ ਕਿਵੇਂ ਹੋਣ ਦਿੱਤਾ
ਇਹ ਮੇਰੇ ਵੱਡ ਵਡੇਰਿਆਂ ।
ਮੇਰੇ ਲਿਖਣ ਦਾ ਇੱਕੋ ਮੰਤਵ
ਇੱਕੋ ਲੜੀ 'ਚ ਪਰੋਣਾ ਸਭ ਨੂੰ ।
ਸਾਰੀਆਂ ਭੰਗ ਕਰ ਕੇ
ਨਵੀਂ ਉਸਾਰੋ ਸਾਂਝੀ ਜੱਥੇਬੰਦੀ ਨੂੰ ।
ਐਸੀ ਰਣਨੀਤੀ ਬਣਾਓ
ਮੱਥੇ ਦਾ ਇਹ ਦਾਗ ਮਿਟਾਈਏ ।
ਕੋਝਾ ਹਾਕਮ ਮੂੰਹ ਦੀ ਖਾਵੇ
ਕੱਚਿਆਂ ਨੂੰ ਪੱਕੇ ਕਰਵਾਈਏ ।
ਇੱਕੀ-ਦੁੱਕੀ ਖੂੰਜੇ ਲਾ ਕੇ
ਗਰੀਬਾਂ ਦੇ ਸਕੂਲ ਬਚਾਈਏ ।
ਵੇਖੋ ਪਹਿਲ ਕੌਣ ਕਰਦੈ
ਓ ਸੱਚਾ ਹਮਦਰਦ ਸਦਾਈਏ ।
ਜਸਵੀ
No comments:
Post a Comment