ਦਰਦੀ ਤੂੰ ਗੱਲ ਜਰ ਲਿਆ ਕਰ !
ਜਿੱਦ ਦੇ ਅੱਗੇ ਹਰ ਲਿਆ ਕਰ !
ਖੁੱਦ ਨਜਿੱਠ ਲਈ ਜਦ ਸਿਰ ਤੇ ਪਈ
ਥੋੜਾ ਸ਼ਾਂਤ ਸੁਭਾਅ ਕਰ ਲਿਆ ਕਰ !
ਮਖ਼ਾਨੇਆ ਨੇ ਤਾਂ ਤੈਨੂੰ ਦੋਸ਼ੀ ਕੀਤਾ
ਨਾ ਰੱਬ ਦਾ ਬਹਿਕੇ ਘਰ ਲਿਆ ਕਰ !
ਅਣਜਾਣ ਨੇ ਤੈਥੋਂ ਜੋ ਨਾ ਸਮਝਣ
ਨੀਵਾਂ ਰੱਬ ਤੋਂ ਹੋਕੇ ਡਰ ਲਿਆ ਕਰ !
ਦੁਖਦਾਈ ਪਲਾਂ ਨੂੰ ਤੂੰ ਲੈਕੇ ਕਲਾਵੇ
ਬਸ ਠੰਡਾ ਹੋਕਾ ਭਰ ਲਿਆ ਕਰ !
ਨਾ ਆਪਣੇ ਵਲੋਂ ਕੋਈ ਕਦਮ ਉਠਾਵੀਂ
ਜੇ ਕੋਈ ਉਠਾਵੇ ਤਾਂ ਜਰ ਲਿਆ ਕਰ !
ਜਦ ਕੋਈ ਤੇਰਾ ਤੈਨੂੰ ਭੁੱਲਣਾ ਚਾਵੇ
ਤੂੰਵੀ ਓਹਦੇ ਲਈ ਮਰ ਲਿਆ ਕਰ !
No comments:
Post a Comment