ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, December 4, 2017

Mini Kahani - Sunil Kumar Kosik

ਸੱਚੀ ਘਟਨਾ.....
ਇੱਕ ਵਾਰ ਦੀ ਗੱਲ ਹੈ,ਕਿਸੇ ਪਿੰਡ ਵਿੱਚ ਮਨੋਜ ਨਾਂ ਦਾ ਲੜਕਾ ਅਾਪਣੀ ਸਾਦੀ ਜਿਹੀ ਜਿੰਦਗੀ ਬਸਰ ਕਰਦਾ ਸੀ!ਬਚਪਨ ਤੋਂ ਹੀ ਗਰੀਬੀ ਤੇ ਧੀਅਾਂ ਵਾਲ਼ੇ ਪਰਿਵਾਰ ਦਾ ਜਾਇਅਾ ਦੂਸਰਿਅਾ ਦੀਅਾਂ ਧੀਅਾਂ ਦੀ ਵੀ ਇੱਜਤ ਕਰਦਾ ਸੀ!ੳੁਹ ਹਰ ਮਿਲਣ ਵਾਲ਼ੀ ਕੁੜੀ ਨੂੰ ਇੱਜਤ ਦੀਅਾਂ ਨਜ਼ਰਾ ਨਾਲ਼ ਵੇਖਦਾ ਕਿ ਕੋਈ ੳੁਸ ਦੀਅਾਂ ਭੈਣਾ ਦੀ ਵੀ ਇੱਜਤ ਕਰੇਗਾ,ਪਰ ਸਮਾਜ ਚੰਗਿਅਾਂ ਨੂੰ ਚੰਗਾ ਰਹਿਣ ਹੀ ਨਹੀਂ ਦਿੰਦਾ!ਮਨੋਜ਼ ਫੇਸ਼ਬੁੱਕ ਦੇ ਜ਼ਰੀਏ ਅਾਪਣੀ ਇੱਕ ਵਿਲੱਖਣ ਪਹਿਚਾਣ ਰੱਖਦਾ ਸੀ!ਫੇਸ਼ਬੁੱਕ
ਤੇ ੳੁਸਨੂੰ ਇੱਕ ਕੁੜੀ ਮਿਲੀ,ਜਿਸ ਨੂੰ ੳੁਸਨੇ ਅਾਪਣੀ ਭੈਣ ਦਾ ਦਰਜ਼ਾ ਦਿੱਤਾ,ਪਰ ੳੁਸ ਨਾਲ਼ ਕਦੇ ਫੋਨ ਤੇ ਗੱਲ ਨਹੀ ਕੀਤੀ,ਤੇ ਨਾ ਹੀ ਕਦੇ ੳੁਸ ਨੂੰ ਮਿਲਣਾ ਚਾਹਿਅਾ(ਨਾ ਕਦੇ ਦੇਖਿਅਾ ਤੇ ਨਾ ਕਦੇ ਅਾਵਾਜ਼ ਸੁਣੀ) ਬਹੁਤ ਦਿਨ ਗੱਲ ਬਾਤ ਹੁੰਦੀ ਰਹੀ ਤੇ ੳੁਹ ਕੁੜੀ ੳੁਸ ਦੀਅਾਂ ਪੋਸਟਾ ਦੇਖ ਕੇ ਮਨੋਜ਼ ਨੂੰ ਅਾਪਣੇ ਅਾਸ਼ਿਕ ਦੇ ਰੂਪ ਚ ਦੇਖਣ ਲੱਗੀ!ੳੁਸ ਨੇ ਦੇਖਿਅਾ ਮਨੋਜ ਨੂੰ ਇਸ ਤਰਾਂ ਕਹਾਂਗੀ ਤਾਂ ਇਹਨੇ ਕਦੇ ਮੰਨਣਾ ਹੀ ਨਹੀਂ,ਤਾਂ ੳੁਸਨੇ ਫੇਸਬੁੱਕ ਤੇ ਇੱਕ ਹੋਰ ID ਨਾਂ ਬਦਲ ਕੇ ਬਣਾ ਲਈ!ਦੋ ਕੁ ਮਹੀਨੇ ਬਾਅਦ ੳੁਸ ਨੇ ਮਨੋਜ ਨੂੰ ਫੇਸਬੁੱਕ ਤੇ ਦੋਸਤ ਬਣਾ ਲਿਅਾ,ਤੇ ਗੱਲ ਬਾਤ ਹੋਣੀ ਸੁਰੂ ਹੋ ਗਈ!ੳੁਸ ਨੇ ਮਨੋਜ ਨੂੰ ਅਾਪਣੀਅਾ ਫੋਟੋਅਾਂ ਭੇਜਣੀਅਾਂ ਸੁਰੂ ਕਰ ਦਿੱਤੀਅਾ,ਮਨੋਜ ਦੇ ਦਿਲ ਵਿੱਚ ੳੁਸ ਲਈ ਪਿਅਾਰ ਜਾਗ ਗਿਅਾ!ਮਨੋਜ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਨੂੰ ੳੁਹ ਅਾਪਣੀ ਭੈਣ ਕਹਿੰਦਾ ਸੀ ਇਹ ੳੁਹ ਹੀ ਕੁੜੀ ਹੈ,ਪਰ ਕੁੜੀ ਸਭ ਜਾਣਦੀ ਸੀ!ਮਨੋਜ ਪਿਅਾਰ ਚ ਪਾਗਲ ਹੋਇਅਾ ੳੁਸ ਨਾਲ਼ ਜਿੰਦਗੀ ਬਿਤਾੳੁਣ ਦੇ ਸੁਪਨੇ ਦੇਖ ਰਿਹਾ ਸੀ,ਪਰ ਕੁੜੀ ਨੂੰ ਇੱਕ ਝੂਠ ਬਚਾੳੁਣ ਲਈ ਹੋਰ ਲੱਖਾਂ ਝੂਠ ਬੋਲਣੇ ਪੈ ਰਹੇ ਸੀ!ਹੌਲੀ ਹੌਲੀ ਮਨੋਜ ਨੂੰ ੳੁਸ ਤੇ ਛੱਕ ਹੋਣ ਲੱਗਿਅਾ ਤਾਂ ੳੁਸ ਨੇ ਕੁੜੀ ਨੂੰ ਪਰਖਣਾ ਚਾਹਿਅਾ!ਕੁੜੀ ਗੱਲ ਗੱਲ ਤੇ ਝੂਠ ਬੋਲਣ ਲੱਗੀ,ਇੱਕ ਦਿਨ ਮਜ਼ਬੂਰਨ ਹੀ ੳੁਸਨੂੰ ਸੱਚ ਬੋਲਣਾ ਪੈ ਗਿਅਾ!ਜਦੋਂ ਮਨੋਜ ਨੂੰ ਇਸ ਗੱਲ ਬਾਰੇ ਚੰਗੀ ਤਰਾਂ ਪਤਾ ਲੱਗਿਅਾ ਤਾਂ ੳੁਹ ਸ਼ਰਮ ਨਾਲ਼ ਝੁਕ ਗਿਅਾ!ੳੁਹ ਜਿਸ ਕੁੜੀ ਨੂੰ ਭੈਣ ਅਾਖਦਾ ਸੀ,ੳੁਹ ੳੁਸ ਨੂੰ ਕਿਸ ਨਜ਼ਰੀਏ ਨਾਲ਼ ਦੇਖਦੀ ਸੀ!ਮਨੋਜ ਨੂੰ ਸਾਰੀ ਜਿੰਦਗੀ ਲਈ ਇਸ ਗੱਲ ਦਾ ਪਛਤਾਵਾ ਹੈ,ਪਰ ੳੁਹ ਕੁੜੀ ਕਹਿੰਦੀ ਤੇਰਾ ਭੈਣ ਬਣਾੳੁਣਾ ਮੈਨੂੰ ਚੰਗਾ ਨਹੀਂ ਲੱਗਿਅਾ!ਹੁਣ ਨਾ ਤਾਂ ੳੁਹ ੳੁਸ ਦੀ ਪੇ੍ਮੀਕਾ ਰਹੀ ਤੇ ਨਾ ਹੀ ੳੁਸ ਦੀ ਭੈਣ!ਮਨੋਜ ਨੂੰ ਦੋਵਾਂ ਹੀ ਰਿਸ਼ਤਿਅਾ ਤੋਂ ਨਫ਼ਰਤ ਹੋ ਗਈ.......
.....ਕੌਸ਼ਿਕ ਗੰਢੂਅਾਂ
ਮੋਬਾ.95010-93494

No comments:

Post a Comment