ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 15, 2017

Maye Ni Ajj Rut - Ranbir Badwal

ਮਾਏ ਨੀ ਅੱਜ ਰੁੱਤ ਇੱਹ ਕੈਸੀ
ਵਿਹੜੇ ਸਾਡੇ ਆਈ,
ਨੈਣੀਂ ਸੁਪਨੇ ਹੌਕੇ ਭਰਦੇ
ਦਿਲ ਵਿੱਚ ਪੀੜ ਪਰਾਈ।
ਛੋਟੀ ਉਮਰੇ ਖਾਬ ਸੁਨਿਹਰੀ
ਅੱਖਾਂ ਵਿੱਚ ਸਜਾਏ,
ਰੰਗ ਬਰੰਗੇ ਯਾਦਾਂ ਵਾਲੇ
ਬੂਟੇ ਦਿਲ ਵਿੱਚ ਲਾੲੇੇ,
ਹਰ ਬੂਟੇ ਦੀ ਡਾਲੀ ਸੁੱਕੀ
ਪੱਤੇ ਵੀ ਕੁਮਲਾੲੇ,
ਹੌਲੀ ਹੌਲੀ ਗਮ ਦੀ ਬੱਦਲੀ
ਦਿਲ ਦੇ ਬਾਗੀਂ ਛਾੲੀ।
ਮਾਏ ਨੀ ਅੱਜ ਰੁੱਤ ਇੱਹ ਕੈਸੀ
ਵਿਹੜੇ ਸਾਡੇ ਆਈ,
ਨੈਂਣੀ ਸੁਪਨੇ ਹੌਕੇ ਭਰਦੇ
ਦਿਲ ਵਿੱਚ ਪੀੜ ਪਰਾੲੀ।
ਵਿੱਚ ਹਵਾਵਾਂ ਅਸਮਾਨਾਂ ਦੇ
ਕੂੰਜਾਂ ਡਾਰਾਂ ਪਾਈਆਂ,
ਅੰਬਰਾਂ ਦੇ ਵਿੱਚ ਉੱਡਦੀਆਂ ਉੱਡਦੀਆਂ
ਹੋਈਆਂ ਦੇਸ ਪਰਾਈਆਂ,
ਲੱਭਦੇ ਲੱਭਦੇ ਉਮਰ ਬੀਤ ਗਈ
ਮੁੜ ਨਜਰੀਂ ਨਾਂ ਆੲੀਆਂ,
ਕਿਸੇ ਸ਼ਿਕਾਰੀ ਪਾ ਦਿੱਤੀ ਜਿਉਂ
ਪੈਰਾਂ ਦੇ ਵਿੱਚ ਫਾਹੀ,
ਮਾਏ ਨੀ ਅੱਜ ਰੁੱਤ ਇਹ ਕੈਸੀ
ਵਿਹੜੇ ਸਾਡੇ ਆਈ,
ਨੈਣੀ ਸੁਪਨੇ ਹੌਕੇ ਭਰਦੇ
ਦਿਲ ਵਿੱਚ ਪੀੜ ਪਰਾੲੀ।
ਵਗਦੇ ਪਾਣੀ ਨਦੀਆਂ ਰਲ ਕੇ
ਸਾਗਰ ਵਿੱਚ ਸਮਾੳੁਣਾਂ,
ਬੱਦਲਾਂ ਨਾਲ ਮੁੱਹਬਤਾਂ ਪਾ ਕੇ
ਮੁੜ ਧਰਤੀ ਤੇ ਆਉਣਾਂ ,
ਗੀਤ ਵਫਾ ਦੇ ਉੱਚੀ ਉੱਚੀ
ਲਹਿਰਾਂ ਦੇ ਸੰਗ ਗਾੳੁਣਾਂ,
ਗੂਹੜੀ ਨੀਂਦੇ ਸੁੱਤੀ ਰੁੱਤ ਦੀ
ਕਿਸ ਨੇ ਨੀਂਦ ਚੁਰਾਈ ।
ਮਾਏ ਨੀ ਅੱਜ ਰੁੱਤ ਇਹ ਕੈਸੀ
ਵਿਹੜੇ ਸਾਡੇ ਆਈ,
ਨੈਣੀ ਸੁਪਨੇ ਹੌਕੇ ਭਰਦੇ
ਦਿਲ ਵਿੱਚ ਪੀੜ ਪਰਾਈ।
....ਰਣਬੀਰ

No comments:

Post a Comment