ਪੋਣਾ ਨੇ ਰੰਗ ਵਟਾੲਿਅਾ
ਨੇੜੇ ਹੋ ਸਾਹਾ ਦੇ ਮੇਰੇ
ਕਿਸਨੇ ਹੈ ਮੈਨੂੰ ਚਾੲਿਅਾ!
ਕੋਣ ਪੀੜ ਮੇਰੀ ਦਾ ਸਾਣੀ
ਦੇਣ ਗੁਵਾਹੀਅਾ ਹੈ ਬੈਠਾ
ਕਿਸ ਦੁਖ ਮੇਰੇ ਨੂੰ ਸੱਜਣਾ
ਹੈ ਕਰਮਾਂ ਤੋ ਮਾਰ ਮੁਕਾੲਿਅਾ!
ਮੇਰੇ ਸਾਹ ਹੋੲੇ ਨੇ ਵੈਰੀ
ਕੋਣ ਅਾਪਣਾ ਕਹਿ ਰੇਹਾ ਹੈ
ਕਿਸ ਅਾਖਿਅਾ ਜਾਗ੍ਹ ਪਿਅਾਰੇ
ਤੇਰੇ ਦੁਅਾਰੇ ਸ਼ਿਵ ਹੈ ਪਾੲਿਅਾ!
ਕਿਤੇ ਮਿਲ ਜਾੲੇ ਬੋਦਿਅਾ ਵਾਲਾ
ਮੈਂ ਸੁਖਣਾ ਸੁਖ ਰੇਹਾ ਹਾਂ
ਮੈਂ ਦੇਗ ਚਾੜ੍ਹਾਂ ਸਮਿਅਾ ਦੀ
ਜੇ ਮੇਰਾ ਸਾੲਿਅਾ ਪਰਤ ਹੈ ਅਾੲਿਅਾ!
ਓਹ ਵੇਖ ਸੰਦੁਰੀ ਰੰਗ ਦਾ
ਸੁਰਜ ਹੋ ਬਹਿਕ ਰੇਹਾ ਹੈ
ਬੱਦਲ ਗਿਅਾ ਹੈ ਦਿਸ਼ਾੲਿਓ ਅਾਪਣੀ
ਮੇਰੀ ਵੇਖ ਸੰਤਾਪੀ ਕਾੲਿਅਾ!
ੲਿੱਕ ਰੋਗ ਬੰਣਕੇ ਰਹਿ ਗੲੇ
ਅਸੀ ਸੱਜਣਾ ਤੇਰੇ ਸ਼ਹਿਰੋ
ਹਰ ਜ਼ਖਮ ਮੇਰਾ ਸੁਚੜਾ
ਜਿਸਨੇ ਹੈ ਬਿਰਹੜਾ ਗਾੲਿਅਾ!
ਮੇਰੇ ਸਿਰ ਤੋ ਵਾਰ ਮਾੲੇ
ਦੋ ਪੱਤਰ ਮਿਰਚਾਂ ਦੇ
ਮੈਨੂੰ ਲੋਕ ਅਾਪਣੇ ਕਹਿੰਦੇ
ਹਿਜਰ ਸੱਜਣਾ ਦੇ ਨੇ ਬੁਹਤ ਸਤਾੲਿਅਾ!ਬੀ ਅਾਰ ਸੰਤਾਪੀ
ਮੈਂ ਤੇਰਾ ਬਿਰਹੜਾ ਚੋਂ੧੦੦13-12-17ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ:900 ਪੂਜਾ ਜੰਲਧਰੀ
No comments:
Post a Comment