ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Kon - Binder Jaan

ਬੰਦੇ ਨੂੰ ਬੰਦਾ ਨਾ ਭਾਵੇ
ਕੋਣ ਕਿਸੇ ਦੇ ਦੁੱਖ ਵੰਡਾਵੇ
ਹੱਝੂ ਵੇਖ ਕੇ ਹੱਸਣ ਲੋਕੀ
ਕੌਣ ਕਿਸੇ ਨੂੰ ਚੁੱਪ ਕਰਾਵੇ
ਰਿਸਤੇ ਨਾਤੇ ਅੱਜ ਪੈਸੇ ਦੇ
ਕੌਣ ਕਿਸੇ ਨੂੰ ਗਲੇ ਲਗਾਵੇ
ਖੋਹ ਕੇ ਖਾਵਣ ਵਾਲੇ ਜਾਦਾਂ
ਕੌਣ ਕਿਸੇ ਦੀ ਭੁੱਖ ਮਟਾਵੇ
ਉਜੜੇ ਹੋਰ ਉਜਾੜਨ ਲੋਕੀ
ਕੌਣ ਕਿਸੇ ਦਾ ਘਰ ਵਸਾਵੇ
ਭਾਈ ਭਾਈ ਪਾੜਨ ਵਾਲੇ
ਕੌਣ ਕਿਸੇ ਨੂੰ ਮੁਡ਼ ਮਿਲਾਵੇ
ਚੁੰਨੀਆਂ ਤਾਰਨ ਵਾਲੇ ਇੱਥੇ
ਕੌਣ ਕਿਸੇ ਦੀ ਪੱਤ ਬਚਾਵੇ
ਮੰਜ਼ਿਲ ਦੇ ਮਾਲਕ ਮਤਲਵੀ
ਕੌਣ ਕਿਸੇ ਲਈ ਕੁੱਲੀ ਪਾਵੇ
ਜਜ਼ਬਾਤਾ ਨੂੰ ਕੋਣ ਜਾਣਦਾ
ਕੌਣ ਕਿਸੇ ਨੂੰ ਦਿਲ ਤੋਂ ਚਾਵੇ
ਜਿਸਮਾ ਦੇ ਨੇ ਭੁੱਖੇ ਅਾਸ਼ਕ
ਕੌਣ ਕਿਸੇ ਤੋਂ ਜਿੰਦ ਲੁਟਾਵੇ
ਮਰ ਕੇ ਖੁਦ ਹੀ ਜਾਣਾ ਪੈਣਾ
ਕੌਣ ਕਿਸੇ ਲਈ ਜੱਨਤ ਜਾਵੇ
ਅਾਪੇ ਹੱਲ ਚਲਾਉਣਾ ਪੈਂਦਾ
ਕੌਣ ਕਿਸੇ ਦੀ ਬੰਜਰ ਵਾਹਵੇ
ਖੁਦ ਤੇ ਰੱਖ ਭਰੋਸਾ ਬਿੰਦਰਾ
ਕੌਣ ਕਿਸੇ ਦਾ ਹੱਥ ਬਟਾਵੇ

No comments:

Post a Comment