ਦੁੱਖ ਅਤੇ ਖੁਸ਼ੀ ਨੂੰ ਤੋਲਿਆ ਤਾਂ ਖੁਸ਼ੀਅਾਂ ਦਾ ਪੱਲਾ ਭਾਰੀ ਸੀ,
ਜਿੰਦਗੀ ਦੇ ਰੰਗਲੇ ਟੋਟੇ ਵਿਚ ਜਨੰਤ ਦੀ ਅਲਗ ਖ਼ੁਮਾਰੀ ਸੀ,
ਪਿਅਾਰ ਵਾਲੀ ਤੱਕੜੀ ਦਾ ਛਾਬਾ ਕਦੇ ਨਾ ਹੌਲਾ ਹੋੲਿਅਾ ਸੀ,
ਉੱਡਦੀਆਂ ਚਿੜੀਆਂ ਦੇ ਵਾਂਗ ਖੁਸ਼ੀਅਾਂ ਦੀ ਫੌਜ ਨਿਆਰੀ ਸੀ,
ਦੁਨੀਆ ਦੀ ਭੀੜ ਚ ਨਹੀ ਉਹ ਅੱਖ ਦੇ ਕੈਮਰੇ ਚ ਬੰਦ ਸੀ,
ਅੰਦਰ ਦੀ ਗਲ ਨਾ ਕਦੇ ਦਸ ਹੋੲੀ ਵੇਲੇ ਦੀ ਦੁਸ਼ਵਾਰੀ ਸੀ,
ਖੁਸ਼ੀਆਂ ਦੇ ਆਲ੍ਹਣੇ ਤੇ ਜਦ ਬਿਜਲੀ ਲਲਕਾਰਾ ਮਾਰਿਅਾ ਸੀ,
ਮਿਹਰਵਾਨ ਅੱਲ੍ਹਾ ਨੇ ਹਿੰਮਤਾਂ ਦੀ ਮੁੱਠੀ ਭਰ ਕੇ ਮਾਰੀ ਸੀ,
ਹੱਥਾਂ ਦੀ ਕਰੂੰਗੜੀ ਛੂੱਟੀ ਸੀ ਪਰ ਦਿਲ ਦੀ ਪੱਕੀ ਯਾਰੀ ਸੀ,
ਪੋਹ ਦੀ ਲੰਮੀ ਰਾਤ ਨਾਲੋ ਦੁਅਾਵਾਂ ਦੀ ਲੰਮੀ ਸਰਦਾਰੀ ਸੀ,
ਦੁਨੀਆ ਦਾ ਕੋਈ ਵੀ ਕਾਨੂੰਨ ਸਜਾ ਨਾ ਦਿਲ ਨੂੰ ਦੇ ਸਕਦਾ ੲੇ,
ਸੈਣੀ ਨੂੰ ਵੀ ਦਿਲ ਦੀ ਦੌਲਤ ਦੀ ਇਹੋ ਅਜ਼ਬ ਖੁਮਾਰੀ ਸੀ ,
No comments:
Post a Comment