ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, December 20, 2017

Kai Sala Baad Tenu - Kuljit Dhamin

ਕਈ ਸਾਲਾਂ ਬਾਅਦ ਤੈਨੂੰ ਯਾਦ ਮੇਰੀ ਆਈ ਆ,
ਯਾਦ ਕੈਸੀ ਆਈ ਤੇਰੀ ਅੱਖ ਭਰ ਆਈ ਆ,
ਸੁਣਿਆ ਮੈਂ ਉਚਿਆਂ ਨਾਲ ਵਾਹ ਤੇਰਾ ਪੈ ਗਿਆ,
ਨੀ ਦਸ ਕਿਹੜੇ ਉੱਚੇ ਨਾਲ ਹੁਣ ਯਾਰੀ ਲਾਈ ਏ,
ਮੁੜ ਮੇਰੇ ਕੋਲ ਆ ਗਈ ਧੱਕੇ ਖਾਣ ਨੀ,
ਨਵੇਂ ਵਾਲੇ ਤੋਂ ਵੀ ਮਨ ਤੇਰਾ ਜਾਂਦਾ ਮੁੜਿਆ,
ਗੱਲ ਗੱਲ ਉਤੇ ਸੋਹਾ ਖਾਣ ਵਾਲੀਏ,
ਨੀ ਦਸ ਕਿੰਨਿਆਂ ਦਿਲਾਂ ਨਾਲ ਤੇਰਾ ਦਿੱਲ ਜੁੜਿਆ ।।
ਓਦੋਂ ਆਖਦੀ ਸੀ ਤੇਰੇ ਨਾਲ #Bore ਹੁੰਦੀ ਆ,
ਅੱਜ ਮੇਰੀਆਂ ਗੱਲਾਂ ਚੋ ਕੀ ਮਿਠਾਸ ਲੱਭਦੀ,
ਓਦੋਂ ਲੱਗਦਾ ਸੀ #future ਤੇਰਾ ਮੇਰੇ ਨਾਲ ਨੀ,
ਅੱਜ ਕਿਹੜੀਆਂ ਖੁਸ਼ੀਆਂ ਦੀ ਨਵੀ ਆਸ ਲੱਭਦੀ,
ਰੀਝਾਂ ਪੈਸਿਆਂ ਨਾਲ ਪੂਰ ਸਬ ਆਈ ਸੇ,
ਹੁਣ ਦਸ ਕਿਹੜਾ ਖੁਆਬ ਮੇਰੇ ਬਿਨਾਂ ਥੁੜਿਆਂ,
ਗੱਲ ਗੱਲ ਉਤੇ ਸੋਹਾ ਖਾਣ ਵਾਲੀਏ,
ਨੀ ਦਸ ਕਿੰਨਿਆਂ ਦਿਲਾਂ ਨਾਲ ਤੇਰਾ ਦਿੱਲ ਜੁੜਿਆ ।।
ਤੈਨੂੰ ਕਾਰਾਂ ਦਾ ਸੀ ਸ਼ੌਂਕ ਅੱਜ ਕਾਰਾਂ ਵਾਲੀ ਹੋਈ ਏ,
ਮੇਰੇ ਨਾਲ ਲਾਈ ਗੇੜੀਆਂ ਲਈ ਕਦੇ ਰੋਈ ਏ,
ਮੈਂ ਸੁਣਿਆ ਮਹਿਲ ਤੈਨੂੰ ਉੱਚੇ ਮਿਲ ਗਏ,
ਕਦੇ ਓਹਦਾ ਹੱਥ ਫੜ ਕੇ ਵੀ ਖੁਆਬਾਂ ਵਿਚ ਖੋਈ ਏ,
ਜਿਹੜਾ ਨਾਮ ਦੇ ਕੇ ਤੂੰ ਪਿਆਰ ਸੀ ਨੂੰ ਤੋਰਿਆ,
ਓਹੀ #ganeeb ਦੇਖ ਜਾਂਦਾ ਕੱਲਾ ਹੀ ਰੁੜ੍ਹਿਆ,
ਗੱਲ ਗੱਲ ਉਤੇ ਸੋਹਾ ਖਾਣ ਵਾਲੀਏ,
ਨੀ ਦਸ ਕਿੰਨਿਆਂ ਦਿਲਾਂ ਨਾਲ ਤੇਰਾ ਦਿੱਲ ਜੁੜਿਆ ।।
ਜਿੱਥੇ ਮਿਲਦੇ ਸੀ ਦੋਵੇਂ ਕਿ ਓਹ ਥਾਂ ਚੇਤੇ ਆਉਂਦੇ ਸੀ,
ਕੱਟੇ #ਯੂਨੀ. ਜੋ ਦਿਨ ਜਾਂ ਰੂਟ #ਮੋਹਾਲੀ ਦੇ ਸਤਾਉਂਦੇ ਸੀ,
ਅੱਜ ਕਿਹੜੇ ਨਵੇਂ ਨਾਲ ਝੂਠਾ ਮੂਠਾ ਤੂੰ ਲੜੇ,
ਕਿਵੇਂ ਭੁੱਲ ਗਈ ਓ #Sorry ਕੰਨ ਫੜ ਕੇ ਮਨਾਉਂਦੇ ਸੀ,
ਤੇਰੇ ਬਾਅਦ ਪਿਆਰ ਸਿਵਿਆਂ ਨੂੰ ਤੋਰ ਤਾਂ,
ਫੁੱਲ ਬਣ ਕੇ ਜੋ ਅੱਜ ਤੱਕ ਨਇਓ ਮੁੜਿਆ,
ਗੱਲ ਗੱਲ ਉਤੇ ਸੋਹਾ ਖਾਣ ਵਾਲੀਏ,
ਨੀ ਦਸ ਕਿੰਨਿਆਂ ਦਿਲਾਂ ਨਾਲ ਤੇਰਾ ਦਿੱਲ ਜੁੜਿਆ ।।
ਲਿਖਤ :- ਕੁਲਜੀਤ ਸਿੰਘ💐💐

No comments:

Post a Comment