ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, December 20, 2017

Dil Vich Jine Bhambad MachDe - Amardeep Gill

ਦਿਲ ਵਿੱਚ ਜਿੰਨੇ ਭਾਂਬੜ ਮੱਚਦੇ
ਜੇ ਬੁੱਲਾਂ ਤੇ ਆਵਣ ਸਾਈਆਂ ਰੋਕ ਲਵੀਂ !
ਉਹ ਹੌਂਕੇ ਜੋ ਹਿੱਕ ਵਿੱਚ ਨੱਚਦੇ
ਜੱਗ ਵਿੱਚ ਭੜਥੂ ਪਾਵਣ ਸਾਈਆਂ ਰੋਕ ਲਵੀਂ !
ਵੇ ਸਾਈਆਂ ਰੋਕ ਲਵੀਂ……………………..
ਮੈਂ ਕਿਸੇ ਨੂੰ ਦੋਸ਼ ਨੀ ਦੇਣਾ
ਨਾ ਇਲਜ਼ਾਮ ਲਗਾਉਣਾ !
ਜੋ ਹੁੰਦਾ ਹੈ ਹੱਥੀਂ ਬੁਣਿਆ
ਉਹੀ ਪਵੇ ਹੰਢਾਉਣਾ !
ਜੇ ਉਂਗਲੀ ਹੱਥ ਉਠਾਵਣ ਸਾਈਆਂ ਰੋਕ ਲਵੀਂ !
ਵੇ ਸਾਈਆਂ ਰੋਕ ਲਵੀਂ……………………..
ਜਿਸ ਦੇ ਕੋਲੇ ਬੀਅ ਸੀ ਜਿਹੜਾ
ਉਹੀ ਬੀਜ ਕੇ ਤੁਰਿਆ !
ਜੋ ਪੱਕਾ ਉਹ ਪਾਰ ਹੈ ਲੱਗਿਆ
ਜੋ ਕੱਚਾ ਉਹ ਖੁਰਿਆ !
ਜੇ ਹੰਝੂ ਨੈਣ ਵਹਾਵਣ ਸਾਈਆਂ ਰੋਕ ਲਵੀਂ !
ਮੇਰੇ ਕੋਲੋਂ ਵਕਾਲਤ ਮੇਰੀ
ਨਾ ਤੂੰ ਕਦੇ ਕਰਾਵੀਂ !
ਜੇ ਮੈਂ ਕਦੇ ਕਟਹਿਰੇ ਖੜਿਆ
ਤੂੰ ਇਨਸਾਫ ਸੁਣਾਵੀਂ !
ਜੇ ਝੂਠੇ ਬਰੀ ਕਰਾਵਣ ਸਾਈਆਂ ਰੋਕ ਲਵੀਂ !
ਵੇ ਸਾਈਆਂ ਰੋਕ ਲਵੀਂ…………………..!!

No comments:

Post a Comment