ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 15, 2017

ਇਸ ਤੋਂ ਔਖੀ ਘੜੀ - ਹਰਦੇਵ ਸਿੰਘ

ਇਸ ਤੋਂ ਔਖੀ ਘੜੀ....
ਇਸ ਤੋਂ ਔਖੀ ਘੜੀ
ਹੋਰ ਕਿਹੜੀ ਹੋਏਗੀ
ਕਿ ਜਦੋਂ ਕੋਈ
ਪਰਵਾਸ ਕਰਨ ਲਈ
ਮਜਬੂਰ ਹੋ ਜਾਏ
ਤੇ ਬਾਕੀ ਸਾਰੀ ਜ਼ਿੰਦਗੀ
ਸੁਪਨਿਆਂ ਵਿਚ ਗੁਜ਼ਾਰ ਦਏ
.
ਇਸ ਤੋਂ ਔਖੀ ਘੜੀ
ਹੋਰ ਕਿਹੜੀ ਹੋਏਗੀ
ਕਿ ਜਦੋਂ ਕੋਈ
ਆਪਣਿਆਂ ਵਿਚ ਹੀ
ਖੁਦ ਨੂੰ ਸਾਬਤ ਕਰੇ
ਤੇ ਆਪਣੇ
ਉਸਨੂੰ ਆਪਣਾ ਮੰਨਣ ਤੇ
ਇਨਕਾਰੀ ਹੋ ਜਾਣ
.
ੲਿਸ ਤੋਂ ਔਖੀ ਘੜੀ
ਹੋਰ ਕਿਹੜੀ ਹੋਏਗੀ
ਕਿ ਜਦੋਂ ਕੋਈ
ਜਦੋਂ ਕੋਈ ਖੁਦ ਹੀ ਬਨਵਾਸੀ ਹੋ ਜਾਏ
ਤੇ ਬਣਵਾਸ ਖਤਮ ਹੋਣ ਤੇ ਵੀ
ਵਾਪਸ ਨਾ ਪਰਤੇ
.
ਇਸ ਤੋਂ ਔਖੀ ਘੜੀ
ਹੋਰ ਕਿਹੜੀ ਹੋਏਗੀ
ਕਿ ਜਦੋਂ ਕੋਈ
ਤੀਲਾ ਤੀਲਾ ਜੋੜ ਕੇ
ਆਸ਼ੀਆਨਾ ਬਣਾਏ
ਤੇ ਆਖਰੀ ਸਾਹ
ਕਿਸੇ ਆਸ਼ਰਮ ਵਿੱਚ ਲਏ
ਇਸ ਤੋਂ ਔਖੀ ਘੜੀ........
~ਹਰਦੇਵ ਸਿੰਘ

No comments:

Post a Comment