ਤੇਰੇ ਤੋਂ ਵਿਛੜਨ ਲੱਗਿਆਂ ਮੈਂ ਬਹੁਤ ਚਿਰ ਲਾਵਾਗੀਂ,
ਜਿੰਨੀ ਮਰਜ਼ੀ ਕੋਸ਼ਿਸ ਕਰ ਲਈ ਪਰ ਮੈਂ ਤੈਨੂੰ ਬਹੁਤ ਯਾਦ ਆਵਾਗੀਂ,
ਤੇਰੇ ਖਿਆਲਾਂ ਵਿੱਚ ਕਦੀ ਤੇਰੇ ਲਈ ਰੋਟੀ ਬਣਾ ਕੇ ਲਿਆਵਾਗੀਂ,
ਕਦੀ ਤੇਰੇ ਮੂੰਹ ਵਿੱਚ ਬੁਰਕੀਆਂ ਪਾਵਾਗੀਂ,
ਤੇਰੇ ਪੈਰਾਂ ਨੂੰ ਠੰਡ ਨਾ ਲੱਗੇ, ਤੇਰੇ ਲਈ ਮੋਟੀਆਂ ਜੁਰਾਬਾਂ ਲਿਆਵਾਗੀਂ,
ਕਦੀ ਕਦੀ ਮੁਹੱਬਤ ਵੱਧ ਜਾਵੇਗੀ ਤਾਂ ਤੇਰੇ ਪੈਰਾਂ ਕੋਲ ਬੈਠੀ ਨਜ਼ਰ ਆਵਾਗੀਂ,
ਜਦੋਂ ਵੀ ਤੂੰ ਨੀਲਾ ਰੰਗ ਪਾਵੇਗਾਂ, ਮੈਂ ਤੈਨੂੰ ਜਰੂਰ ਯਾਦ ਆਵਾਗੀਂ,
ਮੀਂਹ ਵਿੱਚ ਤੂੰ ਘਰ ਕਿਵੇਂ ਜਾਵੇਗਾਂ, ਜੁਗਾੜ ਲਗਾਵਾਗੀਂ,
ਮੇਰੇ ਨਾਲ ਹਮੇਸ਼ਾ ਬੋਲਦਾ ਰਹੀਂ, ਮਿੰਨਤਾਂ ਕਰਦੀ ਨਜ਼ਰ ਆਵਾਗੀਂ,
ਤੇਰੀ ਫੋਟੋ ਨੂੰ ਸੋਹਣੇ ਫਰੇਮਾਂ ਨਾਲ ਸਜਾਵਾਗੀਂ,
ਤੇਰੇ ਜਨਮਦਿਨ ਤੇ ਤੈਨੂੰ ਕੇੇਕ ਖਵਾਉਦੀਂ ਨਜ਼ਰ ਆਵਾਗੀਂ,
ਆਪਣੇ ਆਪ ਨੂੰ ਤੇਰੇ ਚੋਂ ਸਮੇਟਦਿਆਂ ਬਹੁਤ ਵਰ੍ਹੇ ਲੰਘਾਵਾਗੀਂ,
ਕਈ ਵਾਰ ਤੈਨੂੰ ਸੁਪਨਿਆਂ ਵਿੱਚ ਮਿਲ ਜਾਵਾਗੀਂ,
ਜਦੋਂ ਤੱਕ ਜਿੰਦਾ ਹਾਂ ਤੈਨੂੰ ਕਦੀ ਕਦੀ ਨਜ਼ਰ ਆਵਾਗੀਂ,
ਜਦੋਂ ਮਰ ਗਈ ਤੇਰੇ ਦਿਲ ਵਿੱਚ ਯਾਦ ਬਣ ਕੇ ਰਹਿ ਜਾਵਾਗੀਂ,
ਤੇਰੇ ਤੋਂ ਵਿਛੜਨ ਲੱਗਿਆਂ ਮੈਂ ਬਹੁਤ
No comments:
Post a Comment