ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 12, 2017

Ajj Merin Likhian - Hakam Singh Meet

ਅੱਜ ਮੇਰੀਆਂ ਲਿਖੀਆਂ ਹੋਈਆਂ ,
ਕਵਿਤਾਵਾਂ ਤੇ ਕਹਾਣੀਆਂ !
ਰਲਕੇ ਮੈਨੂੰ ਪੁੱਛਣ ਲੱਗੀਆਂ ਕੀ ,
ਤੇਰੇ ਸੰਸਾਰ ਛੱਡ ਜਾਣ ਪਿੱਛੋਂ !
ਕੀ ਕੋਈ ਅਮਲ ਕਰੂਗਾ ਸਾਡੇ ,
ਨਾਲ ਕੋਈ ਦੁੱਖ ਸੁੱਖ ਵੰਡਾਵੇਂਗਾ !
ਸਾਡੀ ਸੁਣੋਗਾਂ ਤੇ ਆਪਣੀ ਸੁਣਾਉਂਗਾ ,
ਕਿਤੇ ਅਸੀਂ ਅੱਤਿਆਚਾਰ ਦੀ ਭੱਠੀ,!
ਵਿੱਚ ਦਫਨ ਹੋ ਕੇ ਰਹਿ ਤਾਂ ਨੀ ,
ਜਾਵਾਂਗੀਆਂ !
ਮੈਂ ਤਾਂ ਸੋਚਾਂ ਵਿੱਚ ਪੈ ਗਿਆ ਮੇਰੇ ,
ਦਿਲ ਦੀ ਧੜਕਣ ਰੁੱਕਣ ਲੱਗੀ ,!
ਮੇਰੀ ਚੁੱਪ ਨਾਂ ਟੁੱਟੀ ਉਹ ਮੇਰੇ ਵੱਲ
ਤੱਕਦੀਆਂ ਰਹੀਆਂ !
ਉਹ ਮੇਰੀ ਚੁੱਪ ਨੂੰ ਪਾ ਕੇ ,
ਸਮਝ ਗਈਆਂ !
ਉਹ ਬਹੁਤ ਉਦਾਸ ਹੋਈਆਂ ,
ਆਪਣੇ ਦਰਦਾਂ ਨੂੰ ਛੁਪਾਕੇ "
ਹਾਉਕਾਂ ਲੈ ਕੇ "ਹਾਕਮ ਮੀਤ"
ਵਾਂਗ ਹੀ ਆਪਣੀ ਚੁੱਪ ਲੈ ਕੇ ,
ਬੈਠ ਗਈਆਂ !!
ਇੱਕ ਧੁੱਖ ਦੀ ਭੱਠੀ ਵਾਂਗ ਦਫਣ ,
ਹੋ ਕੇ ਰਹਿ ਗਈਆਂ !! 4, 10, 2017
ਹਾਕਮ ਸਿੰਘ ਮੀਤ ਬੌਂਦਲੀ
( ਮੰਡੀ ਗੋਬਿੰਦਗਡ਼੍ਹ )

No comments:

Post a Comment