ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, December 6, 2017

Adhuri Dastan - Pooja Jalandhri


ੲਿੱਕ ਬਾਗ਼ੇ ੲਿੱਕ ਕਲੀ ਸੀ ਰਹਿੰਦੀ
ਸਾਰਾ ਦਿਨ ਮਹਿਕਾ ਵੰਡਦੀ ਰਹਿੰਦੀ
ੲਿੱਕ ਦਿਨ ਬਾਗ਼ੇ ਭੋਰ ਸੀ ਅਾੲਿਅਾ ਸੀ
ਸੋਹਣਾ ਦਿਲ ਕਸ਼ ਚੋਰ ਸੀ ਅਾੲਿਅਾ!
ਜਿਸ ਅਾੲੇ ਨੇ ਓਸ ਕਲੀ ਨੂੰ ਚਾੲਿਅਾ
ਵੇਖਕੇ ਸਾਰਾ ਬਾਗ਼ ਮੁਸਕਾੲਿਅਾ!
ਓਸ ਕਲੀ ਓਸ ਪਿਅਾਰ ਸੀ ਕੀਤਾ
ਸਭ ਕੁਝ ਓਸਤੋ ਵਾਰ ਸੀ ਦੀਤਾ
ਰਾਤ ਭਰ ਓਹਦਾ ਦੀਦਾਰ ਸੀ ਕੀਤਾ
ਸੋਹਲ ਅੰਗਾਂ ਚੋ ਤਾਅ ਸੀ ਦੀਤਾ
ਦਿਨ ਚੱੜਦੇ ਭੋਰ ੳੁਡ ਗਿਅਾ ਬਾਗ਼ੋ
ਜੋ ਬੰਣਿਅਾ ਸੀ ਓਸ ਕਲੀ ਦਾ ਅਾਗੂ
ਫੇਰ ਨੇ ਪਰਤਿਅਾ ਕਦੇ ਵੀ ਬਾਂਗ਼ੀ
ਵੇਖ ਕਲੀ ਦੀ ਨੀਝ ਅੱਭਾਗੀ!
ਰੋਵੰਣ ਬਾਗ਼ੇ ਦੀਅਾ ਖਿੜ੍ਹੀਅਾ ਪੋਣਾ
ਰੱਖ ਨੈਣੀ ਸੁਪਨੇ ਦੀਅਾ ਚੋਣਾਂ
ੳੁਡ ਗਿਅਾ ਭੋਰ ਜੋ ਬੁਹਤ ਸੀ ਸੋਹਣਾ
ਸਿੱਜ਼ਕ ਲਿਅਾ ਹੁਣ ਓਸ ਕਲੀ ਨੇ ਰੋਣਾਂ!
ਸਾਰਾ ਦਿਨ ਓਹਦਾ ੲਿੰਤਜਾਰ ਓਹ ਕਰਦੀ
ਹਰ ਭੋਰ ਨੂੰ ਪੁਛਦੀ ਫਿਰਦੀ
ਵੇਖਿਅਾ ਜੇ ਕੀਤੇ ਮੇਰਾ ਬੋਦਿਅਾ ਵਾਲਾਂ
ਗੋਰੇ ਰੰਗ ਦਾ ਮਨ ਦਾ ਕਾਲਾ
ਜੇ ਕੀਤੇ ਮਿਲੇ ਨਸੀਬਾਂ ਵਾਲਾ
ਦੇਓ ਸੁਨਹੇੜਾ ਮੇਰਾ ਕਰਕੇ ਹਵਾਲਾ!
ਅਾਖਿਓ ਬਾਗ਼ੇ ੲਿੱਕ ਸੋਹਣੀ ਥਾਂ ਵੇ
ਸੋਹਣੀ ਨਹੀ ਮਨ ਮੋਹਣੀ ਥਾਂ ਵੇ
ਓਸ ਥਾਂਵੇ ੲਿੱਕ ਕਲੀ ਹੈ ਰਹਿੰਦੀ
ਓਸ ਭੋਰੇ ਦਾ ੲਿੰਤਜਾਰ ਓਹ ਕਰਦੀ
ਨਾ ਜਿਓਦੀ ਤੇ ਨਾ ਓਹ ਮਰਦੀ
ਤੱਤੀਅਾ ਠੰਡੀਅਾ ਅਾਹਾਂ ਹੈ ਭਰਦੀ
ਹਰ ਰਾਤ ਨੈਣੀ ਖਾਬ ਹੈ ਜੰਮਦੀ
ਹਰ ਸੁਪਨੇ ਲੲੀ ਫਿਰਦੀ ਮਰਦੀ!
ਜੋ ਓਸ ਭੋਰ ਸ਼ੁਦਾੲੀ ਨੂੰ ਤੱਕੇ
ਅਾਖਿਓ ਓਸ ਗੱਲ੍ਹ ੲਿੱਕ ਖਿੜ੍ਹੇ ਮੱਥੇ
ਕਿਸੇ ਨੂੰ ਚਾਅਣਾ ਗੁਨਾਹ ਨਹੀ ਹੈ
ਤੱਤੜੀ ਰੁਖਾਂ ਦੀ ਛਾਂ ਨਹੀ ਹੈ
ਸੋਹਣੀ ਛਾਂ ਹੈ ਪਿਅਾਰਾ ਵਾਲੀ
ਸੋਹਣੀ ਵਾਂ ਹੈ ੲਿੱਤਬਾਰਾ ਵਾਲੀ
ਕਰੇ ਮੇਰੇ ਤੇ ੲਿੱਤਬਾਰ ਓਹ ਪਰਤੇ
ਸ਼ਹਿਰ ਮੇਰੇ ਦੇ ਵਿੱਚਕਾਰ ਓਹ ਪਰਤੇ!!!ਪੂਜਾ ਭਗਤ
ਕਰਮਾਂ ਦੀ ਮਹਿੰਦੀ ਚੋਂ ੭ 6-7-17 Buta Ram Santapi
ਕਵਿਤਾ ਨੰ: 206

No comments:

Post a Comment