ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 20, 2017

Tasveer - Raghbir Sohal


ਬੜਾ ਫਰਕ ਹੋ ਜਾਂਦਾ ਸਮੇਂ ਨਾਲ
ਤਸਵੀਰਾਂ ਵਿੱਚ
ਚੰਗੇ ਮਾੜੇ ਹਾਲਾਤਾਂ ਦੀ
ਚਿਹਰੇ ਮੋਹਰੇ ਦੀ ਬਣਤਰ
ਤਸੱਵਰ ਤੇ ਜ਼ਜ਼ਬਾਤਾਂ ਦੀ
ਨਜ਼ਰੀੲੇ ਤੇ ਖਿਅਾਲਾਂ ਦੀ
ਜ਼ਿੰਦਗੀ ਵਿੱਚ ੳੁੱਠਦੇ
ਹਜ਼ਾਰਾਂ ਸਵਾਲਾਂ ਦੀ
ਮੁਕੰਮਲ ਤਸਵੀਰ।
ਸਾਹਮਣੇ ਦੀਵਾਰ ਤੇ ਟੰਗੀ
ਪੁਰਾਣੇ ਫਰੇਮ, ਘਸਮੈਲਾ ਕਾਗਜ਼
ਧੁਅਾਂਖਿਅਾ ਜਿਹਾ ਸ਼ੀਸ਼ਾ
ਤੇ ੳੁਸ ਵਿੱਚ ਕਿਸੇ ਨਾਕਾਮ
ਆਸ਼ਕ ਦੇ ਟੁੱਟੇ ਦਿੱਲ ਵਾਂਗ
ਪਤਲੀ ਜਿਹੀ ਤਰੇੜ।
ੲਿਸ ਵਿੱਚ ਨਜ਼ਰ ਅਾ ਰਿਹਾ
ਮੇਰਾ ਪੁਰਾਣਾ ਵਜੂਦ
ਦਹਾਕੇ ਪੁਰਾਣਾ ਮੇਰਾ ਅਕਸ
ਮੇਰੀ ਵਰ੍ਹਿਅਾਂ ਪੁਰਾਣੀ ਤਸਵੀਰ।
ਸਫੈਦ ਕਮੀਜ਼, ਫਾਂਟਾ ਵਾਲਾ ਪਜਾਮਾ,
ੳੁਪਰ ਢਿੱਲ਼ੀ ਜਿਹੀ,
ਕਿਸੇ ਗ਼ਰੀਬ ਦੀ ਜ਼ਿੰਦਗੀ ਵਾਂਗ
ਬੇ ਰੰਗ ਜਿਹੀ ਪਗੜੀ।
ਪੈਰੀਂ, ਪੇਂਡੂ ਮੋਚੀ ਦੀ ਬਣੀ
ਧੌੜੀ ਦੀ ਜੁੱਤੀ,
ਸੁਬਹ ਦੀ ਸਵੱਛ ਤ੍ਰੇਲ ਨਹਾਤਾ
ਸਾਫ ਸਫਾਫ ਚਿਹਰਾ
ਅੰਦਰੋਂ ਵੀ ਤੇ ਬਾਹਰੋਂ ਵੀ।
ਝੂਠ, ਫਰੇਬ, ਕੁਕਰਮ,
ਧਾਰਮਿਕ ਕੱਟੜਤਾ ਦਾ
ਨਾਮੋ ਨਿਸ਼ਾਨ ਗਾੲਿਬ।
ਅੱਖਾਂ ਵਿੱਚ ਨਿਰਛੱਲਤਾ
ਨਿਡਰਤਾ, ਪ੍ਰੇਮ ਤੇ ਸਨੇਹ
ਬੱਸ ੲਿਵੇਂ ਦੀ ਤਸਵੀਰ
ਬਾਕੀ ਸਮਾਜ ਦੀ
ਸਿੱਧੇ ਸਾਦੇ ਲੋਕ ਮੇਰੀ ੳੁਸ
ਘਸਮੈਲੀ ਤਸਵੀਰ ਵਿਚਲੀ
ਵਿਅੱਕਤੀਗਤ ਵਾਂਗ
ਬੜਾ ਫਰਕ ਹੋ ਜਾਂਦਾ ਸਮੇਂ ਨਾਲ
ਤਸਵੀਰਾਂ ਵਿੱਚ
ਚੰਗੇ ਮਾੜੇ ਹਾਲਾਤਾ ਦੀ
ਚਿਹਰੇ ਮੋਹਰੇ ਦੀ ਬਣਤਰ
ਤਸੱਵਰ ਤੇ ਜ਼ਜ਼ਬਾਤਾਂ ਦੀ
ਨਜ਼ਰੀੲੇ ਤੇ ਖਿਅਾਲਾਂ ਦੀ
ਜ਼ਿੰਦਗੀ ਵਿੱਚ ੳੁੱਠਦੇ
ਹਜ਼ਾਰਾਂ ਸਵਾਲਾਂ ਦੀ
ਮੁਕੰਮਲ ਤਸਵੀਰ।
ਅੱਜ ਕੲੀ ਵਰ੍ਹਿਅਾਂ ਬਾਅਦ
ਤਸਵੀਰ ਫਿਰ ਬਦਲ ਗੲੀ ਹੈ
ਸਮਾਜਿਕ ਤਸਵੀਰ
ਅਾਰਥਿਕ ਤਸਵੀਰ
ਧਾਰਮਿਕ ਤਸਵੀਰ
ਹਰ ਤਰ੍ਹਾਂ ਚੌਗਿਰਦੇ ਦੀ ਤਸਵੀਰ
ਬਦਲ ਰਹੀ ਹੈ।
ਲੁੱਟ ਖਸੁੱਟ ਦਾ ਬਜ਼ਾਰ ਗਰਮ ਹੈ
ਕਾਨੂੰਨ ਹੱਦੋਂ ਨਰਮ ਹੈ
ਅੱਖਾਂ ਵਿੱਚ ਚਮਕ ਹੈ
ਸਮਾਜ ਸੱਤਾ ਬੇਸ਼ਰਮ ਹੈ
ਚੋਰ ਬਜ਼ਾਰੀ, ਨਸ਼ਿਅਾ ਦੀ ਭਰਮਾਰ
ਦੀਵਾਰ ਤੇ ਲੱਗੀ ਮੇਰੀ
ਅੱਜ ਦੀ ਤਸਵੀਰ
ਉਸ ਵਿਚਲਾ ਡਰਿਆ ਡਰਿਆ
ਪ੍ਰੇਸ਼ਾਨੀਆਂ ਦੀਆਂ ਝੁਰੜੀਆਂ
ਸਮੇਂ ਦੀਆਂ ਤਲਖੀਆਂ ਦੀਆਂ
ਸਿਲਵਟਾਂ ਨਾਲ ਭਰਿਆ
ਕਿੰਨੀ ਭਿਅਾਨਕ ਹੈ।
ਇਹ ਤਸਵੀਰ।
ਮੈਂ ਸੋਚਦਾ ਹਾਂ ਸਮੇਂ ਨਾਲ
ਤਸਵੀਰ ਕਿੰਨੀ ਬਦਲ ਜਾਂਦੀ ਹੈ।

No comments:

Post a Comment