ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 17, 2017

Seene Machdi Agg - Channi Khirzabab

ਸੀਨੇ ਮੱਚਦੀ ਅੱਗ ,
ਜ਼ੁਦਾਈਆਂ ਦੀ ।
ਮੇਰੀਆਂ ਵਫਾਵਾਂ ਦੀ ,
ਤੇਰੀਆਂ ਬੇਵਫਾਈਆਂ ਦੀ।
ਫੂਕੇ ਮੇਰਾ ,
ਤਨ ਮਨ ਸੱਜਣਾ।
ਜਦ ਯਾਦ ਆਉਂਦੀ ,
ਤੇਰੀਆਂ ਚਤਰਾਈਆਂ ਦੀ।
ਅੱਜ ਸੌਗਾਤਾਂ ਮੋੜੀਆਂ ਮੈਨੂੰ ,
ਲੱਖ ਲੱਖ ਮੁਬਾਰਕਾਂ ਤੈਨੂੰ I
ਖੂਨ ਦੀਆਂ ਮਹਿੰਦੀਆਂ,
ਤਲੀਆਂ ਤੇ ਲਾਈਆਂ ਦੀ।
ਗੈਰਾਂ ਨਾਲ ਜੋੜਿਆਂ ਤੂੰ,
ਦਿਲ ਮੇਰਾ ਤੋੜਿਆਂ ਤੂੰ ।
ਚੰਨੀ ਖਿਜ਼ਰਾਬਾਦ ਕਹੇ ,
ਨਹੀਂ ਲੋੜ ਹੁਣ ਸਫ਼ਾਈਆਂ ਦੀ ।
ਚੰਨੀ ਖਿਜ਼ਰਾਬਾਦ

No comments:

Post a Comment