ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 17, 2017

Rab De Nal - Jaswinder Singh Jass

ਰੱਬ ਦੇ ਨਾਂ ਤੇ ਲੜਨ ਵਾਲਿਆ,
ਰੱਬ ਨਹੀੰ ਕਿਸੇ ਨਾਲ ਲੜਦਾ ।
ਕਣ ਕਣ ਦੇ ਵਿਚ ਵੱਸਦਾ ਮਾਲਕ,
ਉਸਤੋਂ ਕਾਹਦਾ ਪਰਦਾ ।
ਮਸਜਿਦ ਮੰਦਰ ਤੋੜਨ ਵਾਲਿਆ,
ਉਹ ਤਾਂ ਟੁੱਟੇ ਘੜਦਾ।
ਕੋਈ ਗਰੀਬ ਤੁਹਾਥੋਂ ਡਰਦਾ,
ਗੁਰੂ ਘਰੇ ਨਹੀ ਵੜਦਾ।
ਜੋ ਬਾਣੀ ਵਿਚ ਲਿਖਿਆ ਉਸਨੂੰ,
ਕਿਉਂ ਨਹੀ ਦਿਲ ਤੋਂ ਪੜ੍ਹਦਾ।
ਪੈਸੇ ਤੇ ਪ੍ਰਤਿਭਾ ਦੀ ਖਾਤਰ,
ਕੁਫਰ ਸਾਖੀਆਂ ਘੜਦਾ।
ਗੋਡੇ ਲੱਗੇ ਭਾਵੇਂ ਗਿੱਟੇ,
ਜੱਸ ਤਾਂ ਏਵੇਂ ਈ ਜੜ੍ਹਦਾ।
ਜਸਵਿੰਦਰ ਸਿੰਘ ਜੱਸ

No comments:

Post a Comment