ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 21, 2017

Pehli Waar Mile - Navjot Gill


ਕਹੇ ਪਹਿਲੀ ਵਾਰ ਮਿਲੇ!
ਜ਼ਰਾ ਗੌਹ ਨਾ ਦੇਖ ਲਵਾ..
ਕੇਹਾ ਨਸ਼ਾ ਮੁਹੱਬਤ ਦਾ!
ਜੋ ਤੈਨੂੰ ਜਾਨ ਕਹਾਂ..
ਜੇ ਖਿਆਲੀ ਤੇਰੇ ਖਿਆਲ ਨਹੀਂ!
ਤਾਂ ਜਿਵੇ ਦਿਨ ਹੀ ਚੜ੍ਹਿਆ ਨਾ..
ਤੇ ਬਿਨ ਸੁਪਨੇ ਤੇਰੇ ਹਾਣੀਆ!
ਕਿੰਝ ਲੇਵਾਂ ਰਾਤ ਲੰਘਾ..
ਤੇ ਜਦ ਹਾ ਦੇਖੇ ਹੱਸ ਕੇ!
ਮੈਨੂੰ ਚੜ੍ਹ ਚੜ੍ਹ ਜਾਂਦੇ ਚਾਅ..
ਪਰ ਘੂਰ ਝੱਲੀ ਨਾ ਜਾਂਵਦੀ!
ਮੈਂ ਮਰ ਮਰ ਜਾਨੀ ਆ..
ਇਹ ਛੇਵਾਂ ਵਰ੍ਹਾ ਵੇ ਹਾਣੀਆ!
ਮੈਂ ਤੱਕਦੀ ਰਹੀ ਆ ਰਾਹ..
ਅੱਜ ਤੱਕ ਕੇ ਤੈਨੂੰ ਸਾਹਮਣੇ!
ਜਿਉਂ ਲਈ ਮੈ ਉਮਰ ਵਧਾ..
ਹੁਣ ਕੀ ਕੀ ਦੱਸਾ ਹਾਣੀਆ!
ਵੇ ਤੂੰ ਜੋ ਮਿਲਣ ਪਿਆ..
ਤੱਕ ਚਾਅ ਚਹਿਰੇ ਤੇ ਹਾਣੀਆ!
ਵੇ ਸ਼ੀਸ਼ਾ ਤਿੜਕ ਪਿਆ..
ਅੱਜ ਲਾਲੀ ਸੂਰਜ ਵਰ੍ਹੇ ਦੀ!
ਚੜ੍ਹੀ ਸ਼ਿਖਰਾਂ ਉੱਤੇ ਆ..
ਕਿੰਝ ਦੱਸਾ ਵੇ ਹਾ ਮਹਿਰਮਾ!
ਮੈਨੂੰ ਕਿੰਨਾ ਮਿਲਣ ਦਾ ਚਾਅ..
ਅੱਜ ਤੱਕ ਤੂੰ ਮੇਰੀ ਸਾਦਗੀ!
ਹਾਂ ਜਾਵੇਂ ਗਾ ਕੁਮਲਾ..
ਜੇ ਨਜ਼ਰੀ ਨਜ਼ਰ ਮਿਲਾ ਲਈ!
ਦਿਲ ਧੱੜਕਣਾ ਹੀ ਭੁੱਲ ਜਾਅ..
ਫੇ ਮੇਰੇ ਵਾਂਗੂੰ 'ਜੋਤ_ਗਿੱਲ'!
ਨਾ ਤੈਥੋਂ ਰਹਿ ਹੋਣਾ..
ਫੇ ਰੂਹ ਤੇਰੀ ਨੇ ਤੜਪਣਾ!
ਜੇ ਮਿਲਿਆ ਗੱਲ ਨਾ ਲਾ..
ਆ ਰੂਹ ਦੇ ਹਾਣੀ ਹੋ ਜੀਏ!
ਮੇਰੀ ਏਨੀ ਹੀ ਦੁਆ..
ਜੇ ਰੂਹ ਰੁਸ਼ਨਾ ਗਈ ਜਾਣ ਲੀ!
ਜਿਉਂ ਖੁੱਦਾ ਹੀ ਮਿਲ ਗਿਆ..

No comments:

Post a Comment