ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 25, 2017

Patdooshan - Manmohan Kaur

ਸੱਜਣੋਂ!ਐਵੇਂ ਨਾ ਪੑਦੂਸ਼ਨ ਦਾ ਦੋਸ਼ ਮੱਥੇ ਨਾ ਮੜਿਆ ਕਰੋ ।
ਨੀਮ ਸੀਮ ਸਿਰਫ਼ ਕਿਸਾਨਾਂ ਦੇ ਸਿਰ ਨਾ ਧਰਿਆ ਕਰੋ!!
ਵੇਖੋ ਧੂੰਏਂ ਦਾ ਪੋਲੀਸ਼ਨ ਸਿਰਫ਼ ਪਰਾਲੀ ਸਾੜਨ ਦਾ ਨਹੀਂ,
ਮੜਾ ! ਜ਼ਰਾ ਹੋਰ ਚੀਜ਼ਾਂ ਨੂੰ ਵੀ ਨਜ਼ਰਸਾਨੀ ਕਰਿਆ ਕਰੋ!!
ਕਿਸਾਨ ਖੇਤੀਂ ਕਰਦੇ ਕੜਕ ਸਰਦੀ ਝੂਲਸਦੀ ਗਰਮੀ' ਚ,
ਮੜਾ !ਰਤਾ ਇਹਨਾਂ ਦੀ ਮਿਹਨਤ ਨੂੰ ਵੀ ਛਾਬੇ ਧਰਿਆ ਕਰੋ!!
ਇਹਨਾਂ ਦੇ ਸਿਵਿਆ ਦਾ ਧੂੰਆਂ ਕਦੀ ਕਿਸੇ ਗੋਲਿਆ ਨਾ,
ਇਹਨਾਂ ਨਾਲ ਦੋ ਬੋਲ ਹਮਦਰਦੀ ਦੇ ਸਾਂਝੇ ਕਰਿਆ ਕਰੋ !!
ਇਹ ਸਾਡੇ ਜੀਵਨ ਦਾਤੇ , ਆਪ ਫ਼ਾਕੇ ਕੱਟ ਸਾਨੂੰ ਰਜਾਉਂਦੇ,
ਮੜਾ!ਸਰਕਾਰੇ ਤੂੰ ਤਾਂ ਇਹਨਾਂ ਦੀ ਖ਼ਬਰਸਾਰ ਕਰਿਆ ਕਰੋ!!
ਮਿੱਟੀ ਨਾਲ ਮਿੱਟੀ ਹੁੰਦੇ, ਪਲਪਲ ਆਪਣੀਆਂ ਉਮਰਾਂ ਨੇ ਗਾਲਦੇ,
ਮੜਾ!! ਬਸ ਜ਼ਰਾ ਮਿਹਨਤਾਂ ਦਾ ਮੁੱਲ ਤਾਂ ਸੁਖੀਸਾਂਦੀ ਤਾਰਿਆ ਕਰੋ!!
Manmohan kaur

No comments:

Post a Comment