..........ਪਰਛਾਵਾਂ.......
ਲੋਕੀ ਸੱਤ ਜਨਮਾਂ ਦੀ
ਗੱਲ ਕਰਦੇ..
ਮੈਂ ਹਰ ਜੂਨੇ
ਤੇਰੇ ਨਾਲ ਆਵਾਂ.....
ਤੂੰ ਦਿਲ 'ਚ' ਵਸਾਂ
ਤਾਂ ਸਹੀਂ..
ਮੈਂ ਬਣਾਂ ਤੇਰਾ
ਪਰਛਾਵਾਂ.........
ਮੇਰੀ ਭਟਕਦੀ ਰੂਹ ਨੂੰ
ਤਨ ਅਾਪਣੇ ਦਾ ਚੋਲਾ ..
ਪਹਿਨਾ ਤਾਂ ਸਹੀਂ.......
ਧੁੱਪ ਹੋਵੇ ਜਾ ਛਾਂ ਹੋਵੇ
ਹਰ ਪਲ ਤੇਰੇ ਨਾਲ ਰਹਾਂ...
ਗਰਮ.. ਸਰਦ..ਪੱਤਝੜ
ਹਰ ਮੌਸਮ ਜਿਸਮ 'ਤੇ
ਤੇਰੇ ਨਾਲ ਹੰਢਾਵਾਂ.....
ਤੂੰ ਹੱਸੇ..ਮੈਂ ਹੱਸਾ
ਤੂੰ ਰੋਵੇ ..ਮੈਂ ਰੋਵਾ...
ਤੇਰੇ ਦੁੱਖ-ਸੁੱਖ ਦਾ
ਸਾਥੀ ਬਣ ਜਾਵਾਂ........
ਲੋਕੀ ਅਕਸਰ
ਰਾਤਾਂ ਨੂੰ..
ਡਰਦੇ ਆਪਣੀ ਹੀ
ਪਰਛਾਈ ਤੋਂ...
ਡਰ ਇਹ ਦਿਲ ਚੋ
ਤੇਰੇ ਮੁਕਾਵਾਂ.....
ਜਿੰਦਗੀ ਜਿੳੁਂਣ ਲਈ
ਤੂੰ ਰਿਜਕ ਪਿੱਛੇ ਭੱਜੇ..
ਮੈਂ ਜਿਸਮ ਪਿੱਛੇ ਭੱਜਾ
ਦੌੜ ਦੋਵਾ ਦੀ ਮੁਕਾਵਾਂ......
ਦਿਨ ਭਰ ਦੀ
ਭੱਜ-ਦੌੜ ਮਗਰੋਂ..
'ਗਿੱਲ' ਰਾਤਾਂ ਨੂੰ
ਤੇਰਾ ਬਿਸਤਰ ਵੰਡਾਵਾਂ.......
......ਦੀਪਾ ਗਿੱਲ....
No comments:
Post a Comment