ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 25, 2017

Na Shayer Varge - Gill Chhatiana


ਨਾ ਸ਼ਾਇਰ ਅਸੀਂ ਨਾ ਸ਼ਾਇਰਾਂ ਵਰਗੇ ਆਂ ,
ਨਾ ਤੇਰੇ ਆਪਣੇ ਹਾਂ ਨਾ ਗਹਿਰਾਂ ਵਰਗੇ ਆ ,
ਨਾ ਅਮ੍ਰਿਤ ਹਾਂ ਨਾ ਜ਼ਹਿਰਾਂ ਵਰਗੇ ਆਂ ,
ਨਾ ਠੰਡੀ ਛਾਂ ਨਾ ਸਿਖਰ ਦੁਪਹਿਰਾਂ ਵਰਗੇ ਆਂ,
ਨਾ ਲਾਹਨਤ ਵਰਗੇ ਹਾਂ ਨਾ ਖੈਰਾਂ ਵਰਗੇ ਆਂ ,
ਨਾ ਰਾਹਾਂ ਵਰਗੇ ਹਾਂ ਨਾ ਠਹਿਰਾਂ ਵਰਗੇ ਆਂ,
ਨਾ ਯਾਰੀ ਵਰਗੇ ਹਾਂ ਨਾ ਵੈਰਾਂ ਵਰਗੇ ਆਂ,
ਨਾ ਖੂਹ ਦਾ ਪਾਣੀ ਨਾ ਲਹਿਰਾਂ ਵਰਗੇ ਆਂ ,
ਸੱਜਣਾ ਅਸੀਂ .....
ਵਾਰਾਂ ਦੇ ਬੋਲ ਜਿਹੇ ਹੀਰ ਦੀਆਂ ਬਹਿਰਾਂ ਵਰਗੇ ਆਂ ,
ਤੇਰੀ ਰੂਹ ਦੇ ਹਾਣੀ ਸੱਜਣਾ ਤੇਰੇ ਪੈਰਾਂ ਵਰਗੇ ਆਂ ,
ਬਿਰਹੋਂ ਦੇ ਪਿੰਡ ਵਰਗੇ ਇਸ਼ਕੇ ਦੇ ਸ਼ਹਿਰਾਂ ਵਰਗੇ ਅਾਂ,
ਅਸੀਂ ਦੂਰ-ਦੁਰਾਡੇ ਵਖਤਾਂ ਦੇ ਪਿੰਡ ਮੈਰਾਂ ਵਰਗੇ ਆ,
ਮਾਵਾਂ ਦੇ ਮੋਹ ਵਰਗੇ ਗਰਭਵਤੀ ਦੀਆਂ ਰੀਝਾਂ ਵਰਗੇ ਆਂ,
ਗਿੱਲ ਛੱਤੇਆਣੇ ਦਿਆ ਮਿੱਟੀ ਤੂੰ ਅਸੀਂ ਬੀਜਾਂ ਵਰਗੇ ਆਂ ... 3453
ਗਿੱਲ ਛੱਤੇਆਣਾ
98141-39727

No comments:

Post a Comment