ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 28, 2017

Mosam - Harsharan Kaur

ਮੌਸਮ
ਹੁਣੇ ਹੁਣੇ ਜੋ ਇਹ ਮੌਸਮ ਆਇਆ ।
ਕੋਈ ਤਰਜਮਾਨੀ ਨਾਲ ਲਿਆਇਆ ।
ਹਵਾਵਾਂ 'ਚ ਇਸ ਨੇ ਖੁਸ਼ਬੂ ਫੈਲਾਈ
ਸੋਹਣੇ ਰੰਗ ਅਸਮਾਨੀ ਲਿਆਇਆ ।
ਮੁਹਬਤ ਘੁਲ ਚੁੱਕੀ ਹੈ ਹੁਣ ਪੂਰੀ ਤਰ੍ਹਾਂ
ਨਵੇਂ ਪੈਗਾਮ ਦਾ ਆਗਾਜ ਆਇਆ ।
ਵੇਗ ਤੇਜ ਹੈ ਬਹੁਤ ਇਸ ਮੌਸਮ ਦਾ ਹੁਣ
ਆਕਾਸ਼ ਨੇ ਵੀ ਚਿਟਾ ਰੰਗ ਕਰਾਇਆ ।
ਹੈ ਚਿਹਰਾ -ਮੁਹਰਾ ਮੇਰੇ ਦਿਲ -ਰੁਬਾ ਜਿਹਾ
ਇਸ ਵਾਰ ਉਹ ਹਮਰਾਜ ਬਣ ਆਇਆ ।
ਜਿਸ ਤਰਫ ਦੇਖੋ, ਕਾਇਨਾਤ ਝੂਮ ਰਹੀ
ਪੌਣਾਂ ਨੇ ਫਿਰ ਕੋਈ, ਝੁੰਮਰ ਪਾਇਆ ।
(ਹਰਸ਼ਰਨ ਕੌਰ 28/11/2017)

No comments:

Post a Comment