ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, November 26, 2017

Mobile Da Jug - Amardeep Kaur


ਹੋ ਗਈ ਟਰੀਂ ਟਰੀਂ ਅੰਮ੍ਰਿਤ ਵੇਲੇ
ਜਿਹੜਾ ਅਲਾਰਮ ਮੋਬਾਇਲ ਤੇ ਲਗਾਇਆ ਸੀ
ਕੀਤੇ ਚੈੱਕ ਉਹ ਮੈਸੇਜ ਸਾਰੇ
ਜਿਨ੍ਹਾਂ ਵਟਸ ਐਪ ਤੇ ਢੇਰ ਲਗਾਇਆ ਸੀ
ਮੋਬਾਇਲ ਤੇ ਹੀ ਅਸੀਂ ਹੁਕਮਨਾਮਾ ਪੜ੍ਹ ਕੇ
ਰੱਬ ਦਾ ਨਾਮ ਧਿਆਇਆ ਏ
ਇੰਝ ਹੀ ਹੁੰਦੀ ਮੇਰੇ ਦਿਨ ਦੀ ਸ਼ੁਰੂਆਤ
ਯੁੱਗ ਮੋਬਾਇਲ ਦਾ ਆਇਆ ਏ
ਰੋਟੀ ਖਾਣ ਜਦ ਬੈਠਦਾ ਹਾਂ
ਤਦ ਵੀ ਨਾਲ ਹੀ ਹੁੰਦਾ ਹੈ
ਨਾਲੇ ਖਾਵਾਂ ਨਾਲੇ ਚੈਟ ਕਰਾਂ
ਅਚਾਰ ਦਾ ਕੰਮ ਇਹ ਦਿੰਦਾ ਏ
ਕੀ ਕਰਾਂਂ ਹੁਣ ਨਹੀਂਓ ਸਰਦਾ
ਬਣ ਗਿਆ ਏ ਮੇਰਾ ਸਾਇਆ ਏ
ਰੋਟੀ ਇਸ ਬਿਨ ਲੰਘਦੀ ਨਾਹੀ
ਯੁੱਗ ਮੋਬਾਇਲ ਦਾ ਆਇਆ ਏ
ਕੰਮ ਸਾਰੇ ਮੋਬਾਇਲ ਤੇ ਕਰਦਾਂ
ਫਿਕਰ ਨਹੀਂ ਹੈ ਮੈਨੂੰ ਘਰ ਦਾ
ਦੁੱਖ-ਸੁੱਖ ਕਰਨ ਦਾ ਸਮਾਂ ਨਹੀਂ ਹੈ
ਫੇਸਬੁੱਕ ਤੇ ਸਭ ਸ਼ੇਅਰ ਕਰੀਦਾ
ਦੋਸਤ,ਮਿੱਤਰ,ਬੀਵੀ ਤੇ ਬੱਚੇ
ਸਭ ਨੇ ਕੁਮੈਂਟਸ ਵੀ ਪਾਇਆ ਏ
ਪਿਓ-ਧੀ,ਮਾਂ-ਪੁੱਤਰ ਸਭ ਦੋਸਤ ਹੋ ਗਏ
ਯੁੱਗ ਮੋਬਾਇਲ ਦਾ ਆਇਆ ਏ
ਕਿੱਧਰ ਮੂੰਹ ਚੁੱਕੀ ਤੁਰੀ ਜਾ ਰਹੇ
ਕੀ ਜੰਗਲ ਰਾਜ ਬਣਾਇਆ ਏ
ਰਿਸ਼ਤਿਆਂ ਦਾ ਲਿਹਾਜ ਨਾ ਕੋਈ
ਸਭ ਨੂੰ ਯਾਰ ਬਣਾਇਆ ਏ
ਹਜ਼ਾਰਾਂ ਦੋਸਤ ਸੋਸ਼ਲ ਸਾਈਟ ਤੇ
ਪਰ ਇੱਕ ਵੀ ਨਾ ਹਮਸਾਇਆ ਏ
ਅਮਰ ਵਰਗਿਆਂ ਦਾ ਸਰਦਾ ਵੀ ਨਹੀਂ
ਯੁੱਗ ਮੋਬਾਇਲ ਦਾ ਆਇਆ ਏ
ਅਮਰਦੀਪ ਕੌਰ

No comments:

Post a Comment