ਸੇਧ ( ਮਿੰਨੀ ਕਹਾਣੀ )
ਪਿੰਡੋਂ ਬਾਹਰ ਮੰਡੀ ਵਿੱਚ ਬੈਠੇ ਸਾਧ ਦੀ ਪੂਰੇ ਇਲਾਕੇ ਵਿੱਚ ਚਰਚਾ ਸੀ । ਲੋਕਾਂ ਨੂੰ ਇਹ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਤ੍ਰਿਵੈਣੀ ਵਾਲ਼ੇ ਬਾਬੇ ਵੱਲੋਂ ਦਿੱਤੇ ਪੌਦੇ ਜਿਵੇਂ-ਜਿਵੇਂ ਘਰ ਜਾਂ ਖੇਤ ਵਿੱਚ ਵੱਧਦੇ ਜਾਣਗੇ ਤਿਵੇਂ-ਤਿਵੇਂ ਸਾਡੇ ਦੁੱਖ ਅਤੇ ਕਲੇਸ਼ ਘੱਟਦੇ ਜਾਣਗੇ ।
ਇਕ ਦਿਨ ਬਲਦੇਵ ਸਿੰਘ ਨੇ ਜਦੋਂ ਅਾਪਣੀ ਪਤਨੀ ਦੇ ਹੱਥ ਵਿੱਚ ਸਾਧ ਵੱਲੋਂ ਦਿੱਤੀ ਖੰਮਣੀ ਨਾਲ਼ ਬੰਨੀ ਤ੍ਰਿਵੈਣੀ ਦੇਖੀ ਤਾਂ ੳੁਹ ਅੱਗ ਬਬੂਲਾ ਹੋ ਕੇ ਬੋਲਿਆ ,
" ਤੂੰ ਵੀ ਚੱਕ ਲਿਆਈ ਇਹ ਸਾਧ ਦੇ ਡੇਰੇ ਵਿੱਚੋਂ , ਤਰਕਸ਼ੀਲ ਵਾਲ਼ੇ ਲੋਕਾਂ ਨਾਲ਼ ਦਿਨ-ਰਾਤ ਮਗਜ਼ ਮਾਰਦੇ ਫਿਰਦੇ ਅੈ, ਭਾਈ ਨਾ ਫਸੋ ਪਾਖੰਡੀਆਂ ਦੇ ਜਾਲ਼ ਵਿੱਚ , ਕੋਈ ਇੱਕ ਨੀਂ ਸੁਣਦਾ , ਤੜਕੇ ਚੁਕਵਾੳੁਣਾ ਤੌੜੀ ਤਪਲਾ ਸਾਧ ਦਾ, ਬੁਲਾ ਕੇ ਚਾਰ ਬੰਦੇ "
ਇਹ ਕਹਿ ਕੇ ੳੁਸ ਨੇ ਤ੍ਰਿਵੈਣੀ ਖੋਹ ਕੇ ਗਲੀ ਵਿੱਚ ਵਗਾਹ ਮਾਰੀ ।
ਦੂਸਰੇ ਦਿਨ ਬਲਦੇਵ ਤਰਕਸ਼ੀਲ ਮੈਬਰ ਨਾਲ਼ ਲੈ ਕੇ ਸਾਧ ਦੇ ਡੇਰੇ ਪੁੱਜ ਗਿਆ ਅਤੇ ਸਾਧ ਨੇ ਅੱਗੋਂ ਨਿਮਰਤਾ ਨਾਲ਼ ਪੇਸ਼ ਅਾੳੁਂਦਿਅਾਂ ਕਿਹਾ ,
" ਭਾਈ ਸਾਹਿਬ, ਪਹਿਲਾਂ ਮੇਰੀ ਗੱਲ ਸੁਣ ਲਵੋ ,ਫਿਰ ਜੋ ਮਰਜ਼ੀ ਕਹਿ ਲੈਣਾ , ਪੁੱਠੀ ਦੁਨੀਅਾਂ ਨੂੰ ਸਿੱਧੇ ਢੰਗ ਨਾਲ਼ ਸਹੀ ਰਸਤੇ ਪਾੳੁਣਾ ਬੜਾ ਔਖਾ ਕੰਮ ਐ , ਤੁਹਾਡੇ ਵਾਂਗ ਪਹਿਲਾਂ ਮੈਂ ਵੀ ਬੜਾ ਜ਼ੋਰ ਲਾਇਆ ਸੀ, ਪਰ ਕਿਸੇ ਦੇ ਕੰਨ 'ਤੇ ਜੂੰ ਵੀ ਨਹੀਂ ਸਰਕੀ , ਮੇਰਾ ਕੰਮ ਸਿਰਫ ਵੱਧ ਤੋਂ ਵੱਧ ਪੌਦੇ ਲਗਾਵਾਓਣਾ ਅੈ, ਜਦੋਂ ਦਾ ਮੈਂ ਆਪਣੇ ਪਿੰਡੋਂ ਦੂਰ ਅਾ ਕੇ ਇਹ ਭੇਸ ਧਾਰਿਅਾ ਤਾਂ ਲੋਕਾਂ ਦੀਅਾ ਪੌਦੇ ਲੈਣ ਵਾਸਤੇ ਕਤਾਰਾਂ ਲੱਗ ਜਾਦੀਅਾਂ ਨੇ , ਜਿੱਥੇ ਪਹਿਲਾਂ ਇੱਕ ਪੌਦਾ ਲਗਵਾਉਣਾ ਵੀ ਬੜਾ ਔਖਾ ਸੀ ਹੁਣ ੳੁਹੀ ਲੋਕ ਤ੍ਰਿਵੈਣੀ 'ਤੇ ਤ੍ਰਿਵੈਣੀ ਲਾ ਰਹੇ ਨੇ , ਘਰਾਂ ਅਤੇ ਖੇਤਾਂ ਵਿੱਚ ਲਗਾਈਆਂ ਤ੍ਰਿਵੈਣੀਆਂ ਵੇਖ ਕੇ ਮੇਰੀ ਰੂਹ ਖ਼ੁਸ਼ ਹੋ ਜਾਂਦੀ ਐ "
ਵਾਤਾਵਰਨ ਪ੍ਰੇਮੀ ਦੇ ਸੇਧ ਦੇਣ ਵਾਲ਼ੇ ਇਸ ਰੂਪ ਨੇ ਸਭ ਦੀ ਜ਼ੁਬਾਨ ਖ਼ਾਮੋਸ਼ ਕਰ ਦਿੱਤੀ ।
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
Search This Blog
Saturday, November 18, 2017
Mini Kahani ( Sedh) - Master Sukhwinder Singh Daangrh

About Sheyar Sheyri Poetry Web Services
All material in this web is copyrighted
No, because all this data
belongs to others who belong to different poets. Copied from other web and found on this web because by reading the ideas of the story to others with poems and ghazals, the poet becomes famous far and wide. Identifying is our main goal so read the poem yourself from this web and read it to others and encourage the literary poets who are serving the mother tongue
- thank you
ਇਸ ਵੈੱਬ ਵਿਚ ਸਾਰਾ ਹੀ ਮਟੀਰੀਅਲ ਕੋਪੀਰਾਈਟ
ਨਹੀਂ ਹੈ ਕਿਉਂਕਿ ਇਹ ਸਾਰਾ ਡਾਟਾ ਦੂਜਿਆਂ ਦਾ ਹੈ ਜੋ ਕੇ ਅਲੱਗ ਅਲੱਗ ਕਵੀਆਂ ਦਾ ਹੈ ਦੂਸਰੀਆਂ ਵੈੱਬ ਤੋਂ ਕਾਪੀ ਕਰ ਕੁ ਇਸ ਵੈੱਬ ਤੇ ਪਾਇਆ ਗਿਆ ਹੈ ਕਿਉਂਕਿ ਕਵਿਤਾਵਾਂ ਤੇ ਗ਼ਜ਼ਲਾਂ ਨਾਲ ਕਹਾਣੀ ਦੇ ਵਿਚਾਰ ਦੂਜਿਆਂ ਨੂੰ ਪੜ੍ਹਾਉਣੇ ਨਾਲ ਕਵੀ ਦੀ ਮਸਹੂਰੀ ਹੁੰਦੀ ਹੈ ਕਵੀ ਦੀ ਦੂਰ ਦੂਰ ਤਕ ਪਹਿਚਾਣ ਕਰਵਾਉਣੀ ਸਾਡਾ ਮੁੱਖ ਟੀਚਾ ਹੈ ਇਸ ਲਈ ਇਸ ਵੈੱਬ ਤੋਂ ਕਵਿਤਾ ਖੁਦ ਪੜੋ ਤੇ ਹੋਰਾਂ ਨੂੰ ਵੀ ਪੜ੍ਹਾਓ ਤੇ ਸਾਹਿਤਕ ਕਵੀਆਂ ਨੂੰ ਹੋਂਸਲਾ ਦਿਓ ਜੋ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ - ਧੰਨਵਾਦ
No comments:
Post a Comment