ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 20, 2017

Mere Kam - Deepa Gill

ਮੈਂ ਕੀ ਬਣਿਅਾ
ਕੀ ਬਣਨਾ
ਮੈਨੁੰ ਕੋਈ ਵੀ
ਫਰਕ ਨਹੀਂ
ਮੈਂ ਹਰ ਨਜਰ 'ਚ'
ਚੰਗਾ ਹੋਵਾ
ਇਹ ਵੀ ਤਾਂ ਕੋਈ
ਤਰਕ ਨਹੀਂ.........
ਰੱਬ ਦੀ ਦਿੱਤੀ ਜਿੰਦਗੀ
ਖੁਸ਼ੀ ਨਾਲ ਹੰਢਾਵਾਂ
ਮਰਨਾ ਏ ਸਭ ਨੇ
ਇੱਕ ਦਿਨ
ਇਸ ਤੋਂ ਵੱਡਾ ਕੋਈ
ਅਰਕ ਨਹੀਂ..........
ਕਿਸੇ ਦੀ ਦੇਖ ੳੁਚਾਈ
ਮੈਂ ਕਿਓ ਮੱਚਾ..?
ਕਰ ਬੁਰਾਈ ਕਿਸੇ ਦੀ
ਮੈਂ ਕਿਓ ਹੱਸਾ...?
ਅੈਡੀ ਵੀ ਕੋਈ
ਠਰਕ ਨਹੀਂ......
ਅਾਪਣੇ ਕੰਮ ਨੂੰ
ਰੱਬ ਦੱਸਾਂ
ਜੋ ਮਿਲਿਅਾ ੳੁਹ
ਕਰਕੇ ਹੱਸਾ
ਇਸ ਤੋਂ ਵੱਧ
ਮੜਕ ਨਹੀਂ......
ਕੰਮ ਨੂੰ ਵੱਡਾ ਛੋਟਾ
ਮੂਰਖ ਕਹਿੰਦੇ
ਫਿਰਕੂ ਜਿਹੜੇ ਜਹਿਰ
ਘੋਲਦੇ ਰਹਿੰਦੇ
ਇਸ ਤੋਂ ਵੱਡਾ
ਨਰਕ ਨਹੀਂ.......
ਘਰ ਭਾਵੇਂ ਕੱਚਾ ਹੋਵੇ
ਰੂਹਾਂ ਦਾ ਵਾਸਾ ਹੋਵੇ
ਮੈਂ ਬੁੱਤ ਬਣ ਰਹਾਂ
ਮਹਿਲਾਂ 'ਚ'
ਇਹ ਵੀ ਕੋਈ ਪੱਕੀ
ਸ਼ਰਤ ਨਹੀਂ........
'ਗਿੱਲ' ਸਭ ਨੇ ਜਾਣਾ
ਇਕੋ ਥਾਂ ਤੇ
ਰੱਬ ਦਾ ਬਾਗ ਨੇ
ਜਿਸ ਨੂੰ ਕਹਿੰਦੇ
ਫਿਰ ਮੈਂ ਵੱਖਰੇ
ਸ਼ਹਿਰ ਵਸਾਵਾਂ
ਅੈਡੀ ਵੀ ਕੋਈ
ਜਰਕ ਨਹੀਂ.......
............ਦੀਪਾ ਗਿੱਲ.........

No comments:

Post a Comment