ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, November 26, 2017

Maye Ni Teri Nighi God Vich - Sunil Kumar Kosik

ਮਾਏ ਨੀ ਤੇਰੀ ਨਿੱਘੀ ਗੋਦ ਵਿੱਚ ਸੋਣ ਨੂੰ ਦਿਲ ਕਰਦਾ ਏ
ਅੱਜ ਫੇਰ ਨੰਨਾ ਬੱਚਾ ਬਣ ਮੇਰਾ ਰੋਣ ਨੂੰ ਦਿਲ ਕਰਦਾ ਏ!
ਮੈਨੂੰ ਲੋਰੀ ਜਦੋਂ ਸੁਣਾੳੁਂਦੀ ਸੀ, ਤੂੰ ਮਾਏ ਗਲ ਨਾਲ ਲਾੳੁਦੀ ਸੀ
ਮੈਂ ਬਚਪਨ ਵਿੱਚ ਜਦ ਰੋਦਾ ਸੀ,ਛਾਤੀ ਲਾ ਦੁੱਧ ਪਿਲਾੳੁਂਦੀ ਸੀ
ਅੱਜ ਵੀ ਪਿਅਾਰ ੳੁਹੀ ਬਾਵਾਂ ਚ,ਹੰਢਾੳੁਂਣ ਨੂੰ ਦਿਲ ਕਰਦਾ ਏ
ਮਾਏ ਨੀ ਤੇਰੀ ਨਿੱਘੀ ਗੋਦ ਵਿੱਚ ਸੋਣ ਨੂੰ ਦਿਲ ਕਰਦਾ ਏ!
ਭੁੱਖ ਤਰੇਹਾਂ ਝੱਲ ਕੇ ਤਨ ਤੇ,ਮਾਂ ਮੈਨੂੰ ਤੂੰ ਪੜਾੳੁਦੀ ਰਹੀ
ਚਾਅ ਪੁਗਾਏ ਮੇਰੇ ਮਾਂ,ਤੂੰ ਅਾਪਣਾ ਦੁੱਖ ਛੁਪਾੳੁਦੀ ਰਹੀ
ਦੁਨੀਅਾਂ ਦਾ ਜੋ ਸਭ ਤੋ ੳੁੱਚਾ,ਤੇਰੇ ਸਿਰ ਤਾਜ ਸਜਾੳੁਣ ਨੂੰ ਦਿਲ ਕਰਦਾ ਏ
ਮਾਏ ਨੀ ਤੇਰੀ ਨਿੱਘੀ ਗੋਦ ਵਿੱਚ ਸੋਣ ਨੂੰ ਦਿਲ ਕਰਦਾ ਏ!
ਜੋ ਵੀ ਜਿੱਦ ਕਰ ਲੈਦਾ ਸੀ,ਤੂੰ ਸਭ ਮਾਏ ਪੂਰੀਅਾਂ ਕਰਦੀ ਸੀ
ਜਦ ਕੋਈ ਦੁੱਖ ਮੈਨੂੰ ਹੁੰਦਾ ਸੀ,ਤੂੰ ਮਾਏ ਅੱਖੀਅਾਂ ਭਰਦੀ ਸੀ
ਸਾਰੇ ਸੁੱਖ ਇਸ ਜੱਗ ਦੇ ਮਾਂ,ਤੇਰੀ ਝੋਲੀ ਪਾੳੁਣ ਨੂੰ ਦਿਲ ਕਰਦਾ ਏ
ਮਾਏ ਨੀ ਤੇਰੀ ਨਿੱਘੀ ਗੋਦ ਵਿੱਚ ਸੋਣ ਨੂੰ ਦਿਲ ਕਰਦਾ ਏ!
ਭੈਣ ਮੇਰੀ ਕਿਹਾ ਦੇਖ ਕਾਂ ਬਨੇਰੇ, "ਬਿੱਟੂ" ਵੀਰ ਮੇਰਾ ਅਾਇਅਾ ਏ
ਸ਼ਾਇਦ ਤੇਰਾ ਇਹ ਪੁੱਤ ਅੰਮੀਏ,ਤਾਹੀਓ ਤੇਰੀ ਕੁੱਖ ਦਾ ਜਾਇਅਾ ਏੇ
ਕੌਸ਼ਿਕ" ਤੇਰੇ ਸਿਰ ਨੂੰ ਅੰਮੀਏ,ਅੱਜ ਮਾਣ ਨਾਲ਼ ੳੁੱਚਾ ਕਰਦਾ ਏ
ਮਾਏ ਨੀ ਤੇਰੀ ਨਿੱਘੀ ਗੋਦ ਵਿੱਚ ਸੋਣ ਨੂੰ ਦਿਲ ਕਰਦਾ ਏ
ਅੱਜ ਫੇਰ ਨੰਨਾ ਬੱਚਾ ਬਣ ਮੇਰਾ ਰੋਣ ਨੂੰ ਦਿਲ ਕਰਦਾ ਏ!
ਸੁਨੀਲ ਕੌਸ਼ਿਕ ਗੰਢੂਅਾਂ
ਮੋ..95010-93494

No comments:

Post a Comment