ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 27, 2017

Lakh Churassi - Gurpreet Sidhu

ਲੱਖ ਚੁਰਾਸੀ ਲੰਘ ਕੇ ਬੰਦਾ
ਆਇਆ ਮਾਨਸ ਜਾਤ
ਸਭ ਰੰਗ ਖੁਸ਼ੀਆਂ ਮਾਣ ਕੇ
ਮਸਤ ਹੋਈ ਕਾਇਨਾਤ
ਧਰਮ ਅਸਥਾਨੀਂ ਘੁੰਮਿਆਂ
ਕਰ ਤੀਰਥ ਇਸ਼ਨਾਨ
ਮੂੰਹ ਵਿੱਚ ਜਾਪ ਤੇ ਹੱਥੀਂ ਮਾਲਾ
ਦਿਨ ਹੋਵੇ ਜਾਂ ਰਾਤ
ਹਾਸਾ ਠੱਠਾ ਯਾਦ ਰਿਹਾ ਨਾ
ਹਰ ਲਬ ਉੱਤੇ ਗਾਲ੍ਹ
ਗਾਲ੍ਹਾਂ ਸਾਹਵੇਂ ਫਿੱਕੀ ਪਈ
ਹਰ ਨਾਨੀ ਮਾਂ ਦੀ ਬਾਤ
ਜਾਤ ਪਾਤ ਦੇ ਭੇਦ ਭਾਵ ਨੇ
ਇਨਕਲਾਬੀ ਜੋ ਜੰਮਿਆ
ਆਪਣਾ ਹਿੱਸਾ ਲੱਭਦਿਆਂ ਹੀ
ਪਾ ਕੇ ਬਹਿ ਗਿਆ ਰਾਤ
ਸੁੱਚੀ ਕਿਰਤ ਤੇ ਸਾਫ਼ ਨੀਤ ਦਾ
ਸ਼ਬਦ ਜਦੋਂ ਮਨ ਵੱਸਿਆ
ਮਿਟਣੀ ਧੁੰਦ ਤੇ ਚਾਨਣ ਹੋਣਾ
ਉਹ ਸ਼ੁੱਭ ਹੋਣੀ ਪ੍ਰਭਾਤ
ਗੁਰਪ੍ਰੀਤ ਸਿੱਧੂ

No comments:

Post a Comment