ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 22, 2017

Ki Jor Mera - jasveer Singh Pamal

ਕੀ ਜ਼ੋਰ ਮੇਰਾ…
ਭਲੀਅਾਂ ਰਹਿਮਤਾਂ, ਭਲੇ ਨਿਯਮ ਤੇਰੇ,
ਬੁਰੇ ਅੈਬ ਮੇਰੇ, ਅੈਵੇਂ ਖੋਰ ਮੇਰਾ।
ਨਿਰਮਲ ਬਾਣੀ, ਸ਼ਾਂਤ ਸਰੂਪ ਤੇਰਾ,
ਬਿਰਥੇ ਭਰਮ, ਪਖੰਡ, ਫੋਕਾ ਸ਼ੋਰ ਮੇਰਾ।
ਅਮੁੱਕ ਭੰਡਾਰ, ਨਿਸ਼ਕਾਮ ਵੰਡ ਤੇਰੀ,
ਵੱਡੀ ਭੁੱਖ ਮੇਰੀ, ਲੋਭੀ ਚਿੱਤ ਚੋਰ ਮੇਰਾ।
ਅਸਲ ਰੰਗ ਤੇਰੇ, ੳੁੱਤਮ ਸੱਚ ਤੇਰਾ,
ਖੋਟੀ ੲੀਰਖਾ ਤੇ ਝੂਠ ਘੋਰ ਮੇਰਾ।
ਨਿਰਭੳੁ, ਨਿਰਵੈਰ, ਕਰਤਾ ਤੂੰ ਦਾਤਾ,
ਕੀ ਅੌਕਾਤ, ਹਸਤੀ, ਕੀ ਹੋਰ ਮੇਰਾ।
ਗੁੱਝੀ ਰਮਜ਼ ਤੇਰੀ, ਅਟੱਲ ਹੁਕਮ ਤੇਰਾ,
ਕੀ ਜਸਵੀਰ ਮੈਂ ਮੈਂ, ਕੀ ਜ਼ੋਰ ਮੇਰਾ।
ਜਸਵੀਰ ਸਿੰਘ ਪਮਾਲ

No comments:

Post a Comment