ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 24, 2017

Kheriyat - Sarwan Kavita

ਖ਼ੈਰੀਅਤ, ਮਹਿਰਮ ਨਾ ਪੁਛਦਾ ਹਾਏ !
ਰੁੱਸ ਗਈਆਂ, ਰੁੱਤਾਂ ਆਣ ਵਿਹੜੇ ਹਾਏ
ਦਿਲ ਸੱਜਣ-ਸੱਜਣ ਪੁਕਾਰਦਾ ਰਹਿ ਗਿਆ
ਤੂੰ ,ਪਰਤ ਕੇ ਨਾ ਦੇਖਿਆ, ਦੁਆਰਾ ਹਾਏ !
ਇਕ ਅਵਾਜ਼ ਹਯਾਤੀ ,ਸ਼ਾਮਲ ਹੋਈ ਜੀ
ਜਿਵੇਂ ਕੱਚੀ ਵੱਟ , ਤੇ ਪੈਰਾਂ ਦੇ ਨਿਸ਼ਾਨ ਹਾਏ !
ਕਵਿਤਾ, ਉਮੀਦ ਦਾ ਦਾਮਨ, ਫੜ ਬੈਠੀ
ਸੋ ਕੋਸ ਤੇ ਦੀਵਾ ਬਲਦਾ ਨਾ ਕੋਈ ਹਾਏ !
_______ਸਵਰਨ ਕਵਿਤਾ

No comments:

Post a Comment