ਜ਼ਿੰਦਗੀ ਦਾ ਸਾਜ਼ ਲਗਦੈ ਬੇਸੁਰਾ ਤੇਰੇ ਬਗ਼ੈਰ।
ਜਾਪੇ ਜਿਉਂ ਸਾਰਾ ਜਹਾਂ ਉੱਜੜ ਗਿਆ ਤੇਰੇ ਬਗ਼ੈਰ।
ਹੁਣ ਮਨਾਉਣੈ ਕਿਸਨੇ, ਮੈਂ ਵੀ ਰੁੱਸਣੈ ਕਿਸ ਨਾਲ ਹੁਣ,
ਕਿਸਨੇ ਕਹਿਣੈ ''ਤੂੰ ਮੇਰੀ ਹੈਂ ਮੈਂ ਤੇਰਾ'' ਤੇਰੇ ਬਗ਼ੈਰ।
ਆ ਜਾ ਮੇਰੇ ਕੋਲ ਜਾਂ ਮੈਨੂੰ ਵੀ ਲੈ ਜਾ ਕੋਲ ਤੂੰ,
ਵਾਸਤੇ ਪਾਵਾਂ ਨਹੀਂ ਜੀ ਹੋ ਰਿਹਾ ਤੇਰੇ ਬਗ਼ੈਰ।
ਤੂੰ ਜਦੋਂ ਸੀ ਨਾਲ ਤਾਂ ਕਿੰਨਾ ਮਜ਼ਾ ਸੀ ਜੀਣ ਦਾ,
ਹੋ ਗਈ ਹੈ ਜ਼ਿੰਦਗੀ ਹੁਣ ਬੇਮਜ਼ਾ ਤੇਰੇ ਬਗ਼ੈਰ।
'ਚੰਨ' ਆਖਣ ਵਾਲਿਆ! ਆ ਵੇਖ ਕਿੱਦਾਂ ਬਿਨ ਤੇਰੇ,
ਰਾਤ ਸਾਰੀ 'ਚੰਨ' ਤੇਰਾ ਵਿਲਕਦਾ ਤੇਰੇ ਬਗ਼ੈਰ।
No comments:
Post a Comment