ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 27, 2017

Jaat Parkhda - Parminder Sharma

ਜੇ ਤੂੰ ਜਾਤ ਪਰਖਦਾ ਹੈ
ਇਨਸਾਨ ਨਹੀ ਹੋ ਸਕਦਾ
ਮੈ ਮੇਰੀ ਦਾ ਤੂੰ ਆਸ਼ਿਕ
ਭਗਵਾਨ ਨਹੀ ਹੋ ਸਕਦਾ
ਦਰਦ ਚੋ ਫੁੱਟਦੇ ਨੇ ਹੰਝੂ
ਪੀੜ ਦੇ ਗੀਤ ਸਿਸਕੀਆ
ਸੂਫ਼ੀ ਅਖਵਾਉਣ ਵਾਲਾ ਤਾਂ
ਹੈਰਾਨ ਹੋ ਨਹੀ ਸਕਦਾ
ਇਹ ਮੇਰੇ ਜਜਬਾਤ ਨੇ
ਜੋ ਸ਼ਬਦ ਬਣ ਜਾਂਦੇ
ਮੇਰੀ ਵੀ ਮਾਂ ਬੋਲੀ ਪੰਜਾਬੀ
ਇਕ ਇਕੱਲਾ ਤਾਂ ਤੂੰ ਹੀ
ਦਰਵਾਨ ਹੋ ਨਹੀ ਸਕਦਾ
ਜਦ ਦੀਵਿਆਂ ਨੂੰ ਹੰਕਾਰ ਹੁੰਦਾ
ਕਹਿਰ ਹਨੇਰਿਆ ਦਾ
ਤੂਫ਼ਾਨ ਵੀ ਹੋ ਸਕਦਾ
ਪਰਮਿੰਦਰ "ਰਮਨ"

No comments:

Post a Comment