ਮਾਂ ਨੇ ਮੈਨੂੰ ਬਚਾ ਲਿਆ ਸੀ ! ਮੇਰੇ ਪਿੱਛੇ ਘਰ ਛੱਡ ਦਿੱਤਾ ,ਕਿਉਕਿ ਮੈਨੂੰ ਜੰਮਣ ਤੋਂ ਪਹਿਲਾਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ! ਵੱਡੀ ਹੋਈ ਸਕੂਲ ਜਾਣਾ ਸ਼ੁਰੂ ਕੀਤਾ! ਪਰ ਉੱਥੇ ਵੀ ਲੋਕੀ ਮੇਰੇ ਪਿੱਛੇ ਪੈ ਗਏ ! ਸਕੂਲ ਤੋਂ ਬਾਅਦ ਰਸਤੇ ਵਿੱਚ ਆਉਂਦੀ ਸੀ ! ਤਾਂ ਮੇਰੇ ਨਾਲ਼ ਲੋਕਾਂ ਨੇ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਫੇਰ ਬਜਾਰ ਵਿੱਚ ਮੇਰਾ ਜਲੂਸ ਕੱਢਿਆ ਗਿਆ ! ਕਾਲਜ ਵਿੱਚ ਗਈ ਮੈ ਉੱਥੇ ਵੀ ਮੇਰੇ ਪਿੱਛੇ ਪੈ ਗਏ ਲੋਕ ,ਸੜਕ ਚੌਰਾਹੇ ਇਹੋ ਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਮੇਰੇ ਨਾਲ ਇੰਨਾਂ ਲੋਕਾਂ ਨੇ ਪਾਪ ਨਾ ਕੀਤਾ ਹੋਵੇ ! ਪਿਆਰ ਦਾ ਦਿਲਾਸਾ ਦੇ ਕੇ ਲੁੱਟਣਾ ਚਾਹਿਆ ਮੈਨੂੰ ਅਦਾਲਤ ਪੁਲਿਸ ਸਟੇਸ਼ਨ ਵਿੱਚ ਮੈਨੂੰ ਬਦਨਾਮ ਕੀਤਾ ਗਿਆ .
ਮੈਂ ਹਾਰ ਨਹੀਂ ਮੰਨੀ ਦੁੱਖ ਤਕਲੀਫਾਂ ਦਾ ਸਾਹਮਣਾ ਕਰਦੀ ਰਹੀ ! ਮੈਨੂੰ ਕਮਜ਼ੋਰ ਬਣਾ ਦਿੱਤਾ ਸਹੀ ਤਰੀਕੇ ਨਾਲ ਮੈਂ ਤੁਰ ਨਹੀਂ ਸਕੀ ਦਰ -ਦਰ ਤੇ ਜਾਕੇ ਇਨਸਾਫ ਮੰਗਿਆ ਪਰ ਮੈਨੂੰ ਇਨਸਾਫ਼ ਨਾ ਮਿਲਿਆ ਇਹ ਦਰਦਨਾਕ ਕਹਾਣੀਆਂ ਮੇਰੀਆਂ ਨਹੀਂ ਤੁਹਾਡੀ ਸਾਰੀਆਂ ਦੇ ਇਹ ਕਹਾਣੀ ਹੈ !
ਮੈਨੂੰ ਇਨਸਾਫ ਚਾਹੀਦਾ ਵੇ ਲੋਕੋ
ਤੁਹਾਡੀਆਂ ਰਚਨਾਵਾਂ ਨਹੀ
ਮੇਰੀਆਂ ਚੀਕਾਂ ਸੁਣ ਵੇ ਗੁਆਂਢੀ ਐ
ਇਹ ਦਰਦ ਮੇਰਾ ਇਕੱਲੀ ਦਾ ਨਹੀ
💐💐💐ਮਨਦੀਪ ਸਿੰਘ ਚਾਹਲ
No comments:
Post a Comment