ਥਾਂ ਥਾਂ ਖੋਲ੍ਹੇ ਲੋਕਾਂ ਸਹਿਤ ਦੇ ਵਪਾਰ !
ਨਵੇ ਲਿਖਾਰੀ ਹੋ ਜਾਓ ਹੁਸਿਆਰ !
ਪੈਸਾ ਲੋਕਾਂ ਤੋਂ ਇਕੱਠਾ ਕਰ ਛਾਪਦੇ ਕਿਤਾਬਾਂ
ਜੇਬਾਂ ਖੁਦ ਦੀਆਂ ਖਾਲੀ ਉੱਤੋਂ ਬੇਰੋਜਗਾਰ !
ਨਾ ਮਾਨ ਸਨਮਾਨ ਬਸ ਕਰਦੇ ਵਿਖਾਵਾ
ਮਾਂ ਬੋਲੀ ਦੇ ਜੋ ਬਣਦੇ ਸੱਚੇ ਪਹਿਰੇਦਾਰ !
ਆਪਣਿਆਂ ਬੋਲਾਂ ਤੇ ਨਾ ਉਤਰਦੇ ਖਰੇ
ਲੈ ਲੈ ਕੇ ਚੰਦਾ ਕਈ ਹੋ ਜਾਂਦੇ ਆ ਫਰਾਰ !
ਮਾਂ ਬੋਲੀ ਦੇ ਨਾਮ ਤੇ ਖੁਲੀਆਂ ਦੁਕਾਨਾਂ ਤੇ
ਰੱਬਾ ਜਾਣ ਤਾਲੇ ਨਾ ਰਹੇ ਕੋਈ ਗਦਾਰ !
ਲਾੰਗ ਮਾਰ ਤੁਰੇ ਤਾ ਹੀ ਬੋਲੀ ਪੰਜਾਬ ਦੀ
ਹੋ ਰਿਹਾ ਦਿਨੋਂ ਦਿਨ ਇਸ ਦਾ ਸ਼ਿਕਾਰ !
ਬਾਬੇ ਨਾਨਕ ਦੀ ਮੇਹਰ ਹੋਈ ਬੇੜੀ ਲੱਗਜੂ ਕਿਨਾਰੇ
(ਦਰਦੀ ) ਨਾ ਹਥ ਪੈਰ ਐਵੇਂ ਤੂੰ ਠੱਗਾਂ ਵਲ ਮਾਰ !
No comments:
Post a Comment