ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, June 8, 2022

ਧਰਮੀ ਲੋਕ - ਬਿੰਦਰ ਸਾਹਿਤ ਇਟਲੀ

 

  


ਧਰਮ ਦੇ ਨਾ ਤੇ ਲੜਦੇ ਸਾਰੇ 

ਮੋਹਰੀ ਬਣ ਬਣ ਖੜਦੇ ਸਾਰੇ


ਧਰਮ ਦੇ ਆਖੇ ਕੋਈ ਨਾ ਚੱਲੇ

ਵਾਰ ਵਾਰ ਭਾਵੇਂ ਪੜ੍ਹਦੇ ਸਾਰੇ  


ਆਪਣੇ ਅੰਦਰ ਕੋਈ ਨਾ ਝਾਕੇ 

ਕਮੀ ਦੂਜੇ ਦੀ ਫੜਦੇ ਸਾਰੇ


ਆਪਣਾ ਧਰਮ ਜਾਪਦਾ ਚੰਗਾ 

ਦੂਜੇ ਧਰਮ ਤੇ ਸੜਦੇ ਸਾਰੇ


ਸੱਚ ਬੋਲ ਕੇ ਤਰਕ ਕਰੇ ਜੋ  

ਬਿੰਦਰਾ ਉਸ ਤੇ ਚੜ੍ਹਦੇ ਸਾਰੇ


ਬਿੰਦਰ ਸਾਹਿਤ ਇਟਲੀ......

No comments:

Post a Comment