ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, May 14, 2022

ਮੈਂ ਅੱਜ ਰੱਬ ਦਾ ਮੱਥਾ ਚੁੰਮਣਾ - ~ ਕਿਰਨ ਕੌਰ


ਮੈਂ ਅੱਜ ਰੱਬ ਦਾ ਮੱਥਾ ਚੁੰਮਣਾ 
ਤੇ ਜਾਣਾ ਬ੍ਰਹਿਮੰਡ ਵਿੱਚ ਸਮਾ

ਮੇਰੀ ਰੂਹ ਖ਼ੁਸ਼ੀ ਵਿੱਚ ਝੂਮਣੀ 
ਮੈਂ ਲੈਣਾ ਇਸ਼ਕ ਨੂੰ ਗਲੇ ਲਗਾ 

ਮੈਨੂੰ ਪੀਰ ਵਧਾਈਆਂ ਦੇਣਗੇ  
ਮੇਰਾ ਧਰਤੀ ਕਰੂਗੀ ਚਾਅ 

ਮੈਂ ਅੱਜ ਹੀਰ ਤੋਂ ਰਾਂਝਣ ਹੋਵਣਾ 
ਮੈਂ ਲੈਣਾ ਆਪਣਾ ਆਪ ਮਿਟਾ॥

~ ਕਿਰਨ ਕੌਰ 




No comments:

Post a Comment