ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 7, 2019

ਡਾਲੀਅਾਂ ਤੇ ਖਿੜਖਿੜਾ ਕੇ ਮੁਕਰਾੳੁਣਾ ਭੁੱਲ ਜਾੳੂ - Sukhdev Singh Armaan


ਡਾਲੀਅਾਂ ਤੇ ਖਿੜਖਿੜਾ ਕੇ, ਮੁਕਰਾੳੁਣਾ ਭੁੱਲ ਜਾੳੂ !
ਝਿੜਕਿੳੁ ਨਾ ਫੁੱਲ ਨੂੰ, ਮਹਿਕਾਂ ਖਿੰਡਾੳੁਣਾ ਭੁੱਲ ਜਾੳੂ !

ਕੀ ਪਤਾ ਸੀ ੲਿੰਜ਼ ਤੋੜੇਗੀ, ੳੁਹ ਯਾਦਾਂ ਦੇ ਫ੍ਰੇਮ,
ਕੰਧ ਤੇ ਤਸਵੀਰ ਨੂੰ ਲਾਕੇ, ਸਜਾੳੁਣਾ ਭੁੱਲ ਜਾੳੂ !

ੲਿਸ ਕਦਰ ਹੀ ਬਾਜ਼, ਚਿੜੀਅਾਂ ਨੂੰ ਜੇ ਦਬਕਾੳੁਂਦੇ ਰਹੇ ਤਾਂ,
ਖਾਲਸਾ ਵੀ ਸੀਸ ਤਲੀਅਾਂ ਤੇ, ਟਿਕਾੳੁਣਾ ਭੁੱਲ ਜਾੳੂ !

ਕੁਝ ਨਾ ਕੁਝ ਰਖ ਫਾਸਿਲਾ, ਅੈਨੀ ਵਧਾ ਨਾ ਨੇੜਤਾ ਤੂੰ,
ੲਿਕ ਨਾ ੲਿਕ ਦਿਨ ਤੈਨੂੰ ੳੁਹ, ਬਿਲਕੁਲ ਬੁਲਾੳੁਣਾ ਭੁੱਲ ਜਾੳੂ !

ਪਲਕ ਝਪਕਣ ਨਾਲ ਹੀ, ਭੁਲ ਜਾੲੇਗਾ ਤੈਨੂੰ ੳੁਹ ਸਚਮੁਚ,
ਪਲਕ ਝਪਕਣ ਸਾਰ ਪਲਕਾਂ ਤੇ, ਬਿਠਾੳੁਣਾ ਭੁੱਲ ਜਾੳੂ !

ਬੰਸੁਰੀ ਹੈ ਮੋਮ ਦੀ, ਤੇ ਬੁੱਲ ਤੇਰੇ ਧੁਖ਼ ਰਹੇ ਨੇ,
ਅੱਗ ਵਰਗਾ ਗੀਤ ਤੈਨੂੰ, ਗੁਣ-ਗੁਣਾੳੁਣਾ ਭੁੱਲ ਜਾੳੂ !

-ਸੁਖਦੇਵ ਸਿੰਘ ਅਰਮਾਨ।

No comments:

Post a Comment