ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, October 14, 2019

ਇਹ ਕਿਹੜਾ ਰਾਸ਼ਟਰ ਵਾਦ ਆਇਆ ਹੈ - Davinder Singh

ਨੇਤਾ
' ਭਲਾ ਮਾਣਸ ' ਵੇਚਾਰਾ
ਰੇਪ ਦਾ ਇਲਜ਼ਾਮ.. ਕਿਹਨੇ ਲਾਇਆ ਏ?
ਝੂਠ ਹੈ, ਝੂਠ ਹੈ,... ਐਵੇਂ ਫਸਾਇਆ ਏ !
ਰੌਲਾ ਵਧਿਆ... ਤਾਂ ਠਾਣੇ ਆਇਆ ਏ,
ਜਮਾਨਤ ਹੋ ਗਈ,, ਕੇਸ ਚਲੂਗਾ,
ਦੋ ਚਾਰ ਵਕੀਲਾਂ ਨੂੰ ਸਰਕਾਰ ਬੁਲਾਇਆ ਏ !
ਕਿੰਨੀ ਦੇਰ ਲੱਗੂਗੀ ਕੇਸ ਨੂੰ
ਕਿੰਨੀਆਂ ਤਰੀਕਾਂ ਬਾਕੀ ਆ !
"ਚਾਰ ਗੁਆਹ ਤਾਂ 'ਨਿਪਟਾ ਦਿੱਤੇ '
ਦੋ ਹੋਰ ਨਿਪਟਾਉਣੇ ਬਾਕੀ ਆ" !

ਵਕੀਲਾ ਤੂੰ ਵੀ ਕਮਲਾ ਗਿਆਂ ਏਂ,
ਜੁ ਗੁਆਹਾਂ ਪਿੱਛੇ ਪਿਆਂ ਏਂ !
ਵੋਟਾਂ ਸਿਰ ਤੇ ਨੇ, ਛੇਤੀ ਸਿਮਟਾ ਦੇ,
ਮੈਂ ਤਾਂ ਚਹੁੰਦਾਂ, ਕੁੜੀ ਨੂੰ ਵੀ ਨਿਪਟਾ ਦੇ !

ਕੇਸ ਖ਼ਤਮ, ਨੇਤਾ ਬਰੀ,
ਜੈ, ਜੈ ਕਾਰ ਹੋ ਗਈ !
ਲੋਕਾਂ ਨੇ ਗਲਾਂ ਚ ਹਾਰ ਪਾਇਆ ਏ
ਇਹ ਕਿਹੜਾ ਰਾਸ਼ਟਰ ਵਾਦ ਆਇਆ ਏ !

ਭੀੜ
ਅਦਾਲਤ ਅੱਜ ਦੀ
ਦੋ ਮਿੰਟ 'ਚ ਫੈਸਲਾਂ ਸੁਣਾ ਦਿੰਦੀ !
ਬੋਲ.... ਬੋਲ... ਬੋਲ ਦਿੱਤਾ..,
ਜੁ ਨਹੀਂ ਵੀ ਚਾਹੁੰਦਾ ਤਾਂ ਬੁਲਵਾ ਦਿੰਦੀ !
ਸਾਰੇ ਵਕੀਲ... ਸਾਰੇ ਜੱਜ
ਫ਼ੈਸਲਾ ਵੀ ਛੇਤੀ ਹੋ ਜਾਂਦਾ
ਬੋਲਦਾ ਬੋਲਦਾ ਹੀ 'ਓਹ'
ਕਦੋਂ ਚੁੱਪ ਹੋ ਜਾਂਦਾ !
ਪੁਲਿਸ ਪੁੱਛਦੀ ਕੌਣ ਏ?
ਹਟੋ ਪਿੱਛੇ.. ਪਿੱਛੇ ਰਹੋ
ਦੇਸ਼ ਧਰੋਹੀ.. ਦੇਸ਼ ਧਰੋਹੀ.. ਹੈ
ਹੈ... ਨਹੀਂ.. ਸੀ.. ਕਹੋ !
ਭੀੜ ਦਾ ਸੀ ਫ਼ੈਸਲਾ
ਬਸ ਭੀੜ ਬਣ ਕੇ ਰਹਿ ਗਿਆ
ਸਾਰੇ ਹੀ ਵਰੀ ਹੋ ਗਏ
ਕਹਿੰਦੇ ਹਰਟ ਫੇਲ ਹੋ ਗਿਆ !

ਮੀਡੀਆ
ਡਿੱਗ ਗਿਆ ਏ ਇੱਕ ਥੰਮ
ਲੋਕਤੰਤਰ ਤਾਂ ਗਿਆ ਹੈ ਲੰਗੜਾ,
ਸਾਡੇ ਟੀਵੀ ਤੇ ਆਉਂਦੇ ਨੇ ਅੱਜਕਲ੍ਹ
ਪਾਕਿਸਤਾਨ ਦੀਆਂ ਮੰਡੀਆਂ ਦੇ ਭਾਅ !
ਕਬੱਡੀ ਖੇਡਦੇ ਨੇ ਜਿੱਥੇ
ਰੋਜ ਧਰਮ ਦੇ ਖਿਡਾਰੀ
ਪੈਸਾ ਖਾਂਦੇ ਨੇ ਜਿਸਦਾ
ਪੱਲੜਾ ਉਸੀ ਦਾ ਭਾਰੀ
ਜਿੱਤ ਗਏ, ਜਿੱਤ ਗਏ
ਕਹਿਣ ਵਾਲਿਆਂ ਨੇ ਦੇਸ਼ ਹਰਾਇਆ ਏ
ਇਹ ਕਿਹੜਾ ਰਾਸ਼ਟਰ ਵਾਦ ਆਇਆ ਹੈ !

ਦਵਿੰਦਰ

No comments:

Post a Comment