ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 10, 2017

Jad Baghi Koyala Kookan - Buta Ram Bhagat

ਜੱਦ ਬਾਗ਼ੀ ਕੋੲਿਲਾ ਕੁਕਣ ਵੇ
ਜੱਦ ਬਿਰਹੋ ਦੇ ਹੱਡ ਫੁਕਣ ਵੇ
ਜੱਦ ਨਾਗ ੲਿੱਕਲਾਪੇ ਦੇ ਸ਼ੁਕਣ ਵੇ
ਮੈਨੂੰ ਯਾਦਾ ਤੇਰੀਅਾ ਅਾਦੀਅਾ ਨੇ!
ਬਾਬੁਲ ਵਿਹੜੇ ਮੇਰਾ ਜੀਅ ਨਾ ਲੱਗੇ
ਰੱਤਾ ਵੀ ਪੋਰਾ ਪੱਲ ਨਾ ਲੱਗੇ
ਜੱਦ ਵਾਂ ਸੰਤਾਪੀ ਅਾਣ ਵੱਗੇ ਨੇ
ਮੈਂ ਹੋੲੀ ਨੂੰ ਬਹੁਤ ਰੁਵਾੳੁਦੀਅਾ ਨੇ!
ਜੱਦ ਬਿਰਹਾ ਤਾਣ ਮਿੱਠੀ ਛੇੜੇ
ਜੱਦ ਪੀੜਾ ਪਾੳੁਦੀਅਾ ਘੇਰੇ
ਜੱਦ ਸਾਹ ਨਾ ਰਹਿੰਦੇ ਸਾਹ ਨੇੜੇ
ਮੇਰੀ ਕੰਡ ਦੁਖਾ ਨਾਲ ਅਾਣ ਲੁਵਾੳੁੁਦੀਅਾ ਨੇ!
ੲਿੱਕ ਮੈਂ ਮਾਹੀਂ ਤੇਰੀ ਜੋਗਣ ਵੇ
ਬੈਠੀ ਪੀੜੋ ਤੇਰੀ ਲੋਂਣ ਵੇ
ਸਾਹ ਅਾਪਣਿਅਾ ਦੀ ਹੋੲੀ ਸੋਕਣ ਵੇ
ਗੱਲ੍ਹ ਦੁਖੇਵੀ ਵੱਕੜੀ ਅਾਣ ਪਾੳੁਦੀਅਾ ਨੇ! ਬੀ ਅਾਰ ਸੰਤਾਪੀ
ਮਧੁਮਤੀ ਚੋਂ ੫੨ 9-12-17 ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ:452 Buta Ram Santapi

No comments:

Post a Comment