ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 16, 2017

Gazal - Pali Khadim

ਗ਼ਜ਼ਲ ਦਾ ਰੰਗ ਮਹਿਫ਼ਿਲ ਵਿਚ ਹਰਿਕ ਉਪਰ ਚੜ੍ਹਾ ਦਿਆਂ?
ਤੁਸੀਂ ਆਖੋਂ ਤਾਂ ਮੈਂ ਵੀ ਦੋ ਕੁ ਮਿਸਰੇ ਹੁਣ ਸੁਣਾ ਦਿਆਂ?
ਜਦੋਂ ਵੀ ਰੰਗ ਬਿਖਰੇ ਤਾਂ ਤੇਰੇ ਹੀ ਨਕਸ਼ ਉੱਭਰੇ,
ਤੇਰੀ ਤਸਵੀਰ ਦਿਲ ਦੀ ਕੈਨਵਸ ਉੱਪਰ, ਵਿਖਾ ਦਿਆਂ?
ਜੋ ਲਿੱਪੀ ਹੰਝੂਆਂ ਦੀ ਵਿਚ ਪਰੋਏ ਸ਼ਬਦ, ਅੱਥਰੇ
ਮੈਂ ਕੋਰੇ ਕਾਗਜ਼ਾਂ ਦੀ ਹਿੱਕ ਉੱਪਰ ਸਭ ਵਿਛਾ ਦਿਆਂ?
ਰੁਬਾਈ, ਗੀਤ, ਕਵਿਤਾ ਜਾਂ ਲਿਖਾਂ ਨਜ਼ਮਾਂ ਤੁਸੀਂ ਦੱਸੋ,
ਮੈਂ ਆਪਣਾ ਖੂਨ ਹੀ ਪਾਉਣਾ ਕਹੋਂ ਗ਼ਜ਼ਲਾਂ 'ਚ ਪਾ ਦਿਆਂ?
ਮੇਰੀ ਹਰ ਤਹਿ ਨੂੰ ਛੂਹ ਕੇ ਤੂੰ ਮਚਾ ਕੇ ਖਲਬਲੀ ਪੁੱਛੇਂ,
ਮੇਰੇ ਮਨ ਵਿੱਚ ਜੋ ਸ਼ੈਤਾਨ ਸੁੱਤਾ ਹੈ, ਜਗਾ ਦਿਆਂ?
ਹਵਾ ਨੇ ਘੁੱਟ ਕੇ ਸੀਨੇ ਲਗਾ ਕੇ ਪੁੱਛਿਆ ਤੂੰ ਦੱਸ,
ਤੇਰੇ ਮਹਿਬੂਬ ਕੋਲੇ ਹਾਲ ਤੇਰਾ ਮੈਂ ਪੁਚਾ ਦਿਆਂ?
ਤੂੰ ਜਦ ਵੀ ਝੂਮ ਕੇ ਲੰਘੇਂ ਮੇਰਾ ਦਿਲ ਡੋਲਦੈ ਬਹੁਤ,
ਤੇਰੀ ਜੇ ਆਗਿਆ ਹੋਵੇ 'ਸਰਾਪਾ' ਇੱਕ ਬਣਾ ਦਿਆਂ?

No comments:

Post a Comment