ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 7, 2017

Dhup Le Ja - Pooja Jalandhri

ਧੁਪ ਲੈਜ਼ਾ ੲਿਹ ਛਾਂ ਲੈਜ਼ਾ
ਮੇਰੇ ਗੀਤਾ ਚੋ ਅਾਪਣਾ ਨਾਂ ਲੈਜ਼ਾ
ਦੇਜਾ ਮੈਨੂੰ ਕੋੲੀ ਦਰਦ ੳੁਦਾਰਾ
ਜਾਂ ਬੂੱਲ੍ਹੀਅਾ ਤੇ ਅਾੲੀ ਮੇਰੀ ਜਾਂਨ ਲੈਜ਼ਾ!
ਕੀ ਕੇਹਾ ਮੈਂ ਸੁਣਿਅਾ ਨਾਹੀ
ਹਰ ਬੋਲ ਮੇਰਾ ਹੁਣ ੳੁਦਾਰਾ ਹੈ
ੳੁਦਾਰ ਦੀ ਹੈ ੲਿਹ ਜਿੰਦਗੀ
ਅਾਖਿਰੀ ਹੈ ਮੇਰਾ ਬਿਅਾਂਨ ਲੈਜ਼ਾ!
ਰੋਜ ਹੀ ਨੈਣੋ ਝੱਰਨਾ ਵਹਿੰਦਾ ਹੈ
ਰੋਜ ਹੀ ਸੁਰਜ ਨਾਂ ਤੇਰਾ ਲਹਿੰਦਾ ਹੈ
ਰੋਜ ਹੀ ਮੈਨੂੰ ਵਫਾ ਮੇਰੀ ਤੇ ਸ਼ੱਕ ਰਹਿੰਦਾ ਹੈ
ਹੁਣ ਹੁੰਦਾ ਨਹੀ ਦਰਦ ਬੇੲਿੰਤਾਂਹ ਲੈਜ਼ਾ!
ਕਸਮਾ ਵਾਦੇ ਵਫਾ ਦੇ ਸਾਨੀ ਨਾ ਹੋੲੇ
ਫੁਲ ਸਰਾਂ ਦੇ ਵਫਾ ਦੀ ਨਿਸ਼ਾਨੀ ਨਾ ਹੋੲੇ
ਕੁਟਨ ਹਾਂ ਮੈਂ ਕਿਸੇ ਬਦਬੱਖਤ ਰੂਹ ਦੀ
ਤਿੜਕੱਣ ਹਾਂ ਜਿਸ ਹਾਂ ਦੀ ਓਹ ਹਾਂ ਲੈਜ਼ਾ!
ਅਾਸ ਮੇਰੀ ੲਿੱਕ ਚੁੰਮਣ ਜੇਹੀ ਹੈ ਸੱਜਣਾ
ੳੁਮੀਂਦ ਮੇਰੀ ਕਿਸੇ ਕੁਟਨ ਜੇਹੀ ਹੈ ਸੱਜਣਾ
ਕੁਝ ਕਿੱਸੇ ਤੇ ਕਹਾਣੀਅਾ ਹਨ ਜੋ
ਓਹਨਾਂ ਚੋ ਅਾਪਣਾ ਕੱਢ ਨਾਂ ਲੈਜ਼ਾ!
ਮਾਲਣਾ ਹਾਂ ਮੈਂ ਪੋਣਾ ਦੀ ਰੁਮਕੱਣ ਜਾਣਦੀ ਹਾਂ
ਗਵਾਲੱਣ ਹਾਂ ਮੈਂ ਅੈਪੜੀਅਾ ਪੈੜਾ ਨੂੰ ਪਛਾਣਦੀ ਹਾਂ
ਜਿਸ ਰਾਹੇ ਤੂੰ ਮੇਰੇ ਨਾਲ ਸੈ ਟੁਰਿਅਾ
ਓਹਨਾਂ ਰਾਹਾਂ ਚੋ ਅਾਪਣੇ ਨਿੱਸ਼ਾਂ ਲੈਜ਼ਾ!
ਮੋੜ ਸਕਦਾ ਤਾ ਮੋੜਦੇ ਮੈਨੂੰ
ਜੋ ਸਾਹ ਮੈਂ ਤੇਰੇ ਲੇਖੇ ਲਾੲੇ ਸਨ
ਓਹਨਾਂ ਸਾਹਾਂ ਦੀ ੲਿੱਕ ਝੁਠੀ ਹਸਤੀ
ਓਹ ਹਸਤੀ ਦੀ ੲਿੱਕੋ ਪਿੱਛਾਂ ਲੈਜ਼ਾ! ਪੂਜਾ ਜੰਲਧਰੀ
ਕਰਮਾਂ ਦੀ ਮਹਿੰਦੀ ਚੋ ੮ 7-12-17 Buta Ram Santapi
ਕਵਿਤਾ ਨੰ: 208

No comments:

Post a Comment