ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 10, 2017

Joshila Gabhru - Makhan Behni Wala

ਜੋਸ਼ੀਲਾ ਗਭਰੂ
ਜਦੋਂ ਜਵਾਨੀ ਮੁਗਦਰ ਨੂੰ,
ਬਾਹਾਂ ਚ ਤੋਲਦੀ ਹੁੰਦੀ ਸੀ !
ਜਦੋਂ ਚੌਂਹ ਕੂਟਾਂ ਵਿਚ ਗਭਰੂ ਦੀ,
ਬੜੀ ਤੂਤੀ ਬੋਲਦੀ ਹੁੰਦੀ ਸੀ !
ੳੁਦੋਂ ਸ਼ੂਕਦੇ ਕੲੀ ਦਰਿਅਾਵਾਂ ਨੂੰ,
ਅਾਪਾਂ ਅਾਪਣੀ ਬਾਹੀਂ ਤਰਿਅਾ !
ਸਾਨੂੰ ਹਾਰਾਂ ਦਿਤੀਅਾਂ ਯਾਰਾਂ ਨੇ,
ਪਰ ਮੈਂ ਮਿਤਰੋ ਨਹੀਂ ਹਰਿਅਾ !
ਜਦੋਂ ਅਲੵੜ ੳੁਮਰ ਦੇ ਸੁਪਨਿਅਾਂ ਨੂੰ,
ਮੈਂ ਰਹਿੰਦਾ ਪਾਲਿਸ਼ ਕਰਦਾ ਸੀ !
ਜਦੋਂ ੳੁਚੀਅਾਂ ਛਾਲ਼ਾਂ ਮਾਰਨ ਲੲੀ,
ਮੈਂ ਨਿਤ ਮਾਲਿਸ਼ ਕਰਦਾ ਸੀ !
ੳੁਦੋਂ ਸਿਵਿਅਾਂ ਦੇ ਘੁਪ ਹਨੇਰਿਅਾਂ ਤੋਂ,
ਮੇਰਾ ਮਨ ਬਿਲਕੁਲ ਨਹੀਂ ਡਰਿਅਾ !
ਸਾਨੂੰ ਹਾਰਾਂ ਦਿਤੀਅਾਂ ਯਾਰਾਂ ਨੇ,
ਪਰ ਮੈਂ ਮਿਤਰੋ ਨਹੀਂ ਹਰਿਅਾ !
ਜਦੋਂ ਜਗ ਦੇ ਤਲਖ ਤਜਰਬਿਅਾਂ ਦਾ,
ਬੜਾ ਝਲਿਅਾ ਘਾਟਾ ਵਾਧਾ ਮੈਂ !
ਜਦੋ ਹਿਮਤੀ ਸਿਰੜੀ ਬਾਪੂ ਦਾ !
ਰਜ ਰਜ ਕੇ ਜੂਠਾ ਖਾਧਾ ਮੈਂ !
ੳੁਦੋਂ ਠਾਣਿਅਾਂ ਵਿਚ ਸਚ ਬੋਲਣ ਦਾ,
ਚੋਖਾ ਮੈਂ ਜੁਰਮਾਨਾਂ ਭਰਿਅਾ !
ਸਾਨੂੰ ਹਾਰਾਂ ਦਿਤੀਅਾਂ ਯਾਰਾਂ ਨੇ,
ਪਰ ਮੈਂ ਮਿਤਰੋ ਨਹੀਂ ਹਰਿਅਾ !
ਜਦੋਂ ਰਬ ਵਰਗੇ ੳੁਸਤਾਦਾਂ ਨੇ,
ਮੇਰਾ ਖਿਲਰਿਅਾ ਜੀਵਨ ਗੰਢਤਾ !
ਜਦੋਂ ਜਮਾਂ ਜੰਗਾਲੀ ਜਿੰਦਗੀ ਨੂੰ,
ੳੁਹਨਾਂ ਦਾਤਰ ਵਾਂਗੂੰ ਚੰਡਤਾ !
ਮੈਂਨੂੰ ਦੋਜਕ ਦੀ ਸਰਦਲ ਤੋਂ ਚੁਕ ਕੇ,
ਗੁਰੂ ਚਰਨਾਂ ਦੇ ਵਿਚ ਧਰਿਅਾ !
ਸਾਨੂੰ ਹਾਰਾਂ ਦਿਤੀਅਾਂ ਯਾਰਾਂ ਨੇ,
ਪਰ ਮੈਂ ਮਿਤਰੋ ਨਹੀਂ ਹਰਿਅਾ !
ਜਦੋਂ ਦਿਲ ਵਿਚ ਨਹੀਂ ਸੀ ਡਰ ਮਾਸਾ,
ਕਿਸੇ ਵਿਗੜੇ ਸ਼ਿਗੜੇ ਸ਼ਾਹ ਜੀ ਦਾ,
ਕਿਓਂਕਿ ਮਖਣ ਭੈਣੀਵਾਲ਼ਾ ਫੈਨ ਅਾਂ,
ਯਾਰੋ ਧਰਮਿੰਦਰ ਭਾਅ ਜੀ ਦਾ !
ਮੈਂਨੂੰ ਸਮਝ ਨਹੀਂ ਅਾੳੁਂਦੀ ੳੁਹ ਕੰਮ ਕੇਹੜਾ,
ਜਿਹੜਾ ਮੈਂ ਅਜ ਤਕ ਨਹੀਂ ਕਰਿਅਾ !
ਸਾਨੂੰ ਹਾਰਾਂ ਦਿਤੀਅਾਂ ਯਾਰਾਂ ਨੇ,
ਪਰ ਮੈਂ ਮਿਤਰੋ ਨਹੀਂ ਹਰਿਅਾ !

ਮਖਣ ਭੈਣੀਵਾਲ਼ਾ!
11-11-17

No comments:

Post a Comment