ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 18, 2017

Apna Aap Luta Bethe - Jagjit Gurm

ਅਪਣਾ ਆਪ ਲੁਟਾ ਬੈਠੇ ਹੋਂ
ਹੁਣ ਤਾਂ ਵੋਟਾਂ ਪਾ ਬੈਠੇ ਹੋਂ।
ਅਪਣੇ ਹੱਥੀਂ ਆਪ ਨਿਸ਼ਾਨਾ
ਅਪਣੀ ਪਿੱਠ `ਤੇ ਲਾ ਬੈਠੇ ਹੋਂ।
ਹੱਦ ਗਈ ਹੋ ਇੱਕ ਕੋਲ਼ੋ ਹੀ
ਧੋਖੇ ਕਿੰਨੇ ਖਾ ਬੈਠੇ ਹੋਂ।
ਨਾ ਘਰ ਦੇ ਰਹੇ ਨਾ ਰਹੇ ਘਾਟ ਦੇ
ਆਹ ਕਿਸ ਮੋੜ 'ਤੇ ਆ ਬੈਠੇ ਹੋਂ।
ਹੋਰਾਂ ਦੇ ਵੱਲ ਦੇਖੋ ਦੇਖੀ
ਖ਼ੁਦ ਤੋਂ ਧੀਆਨ ਹਟਾ ਬੈਠੇ ਹੋਂ।
ਬੱਚੇ ਕੱਲ੍ ਨੂੰ ਖ਼ਰਚਣਗੇ ਹੀ
ਜੋ ਧਨ ਅੱਜ ਕਮਾ ਬੈਠੇ ਹੋਂ।
ਘਰ ਵਿੱਚ ਮੋਰ ਨਚਾਉਣ ਭੁਲੇਖੇ
ਉੱਲੂ ਫੇਰ ਨਚਾ ਬੈਠੇ ਹੋਂ।
'ਗੁਰਮ' ਸਿਆ ਖ਼ਾਮੋਸੀ ਕਰਕੇ
ਕਿੰਨਾ ਕੁੱਝ ਗੁਆ ਬੈਠੇ ਹੋਂ।
ਜਗਜੀਤ ਗੁਰਮ

No comments:

Post a Comment