ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, October 6, 2017

Meri Kalam

ਮੇਰੀ ਕਲਮ ਜੇਕਰ ਝੂਠੀ ਤਾ ਤੁਸੀਂ ਝੂਠੀ ਰਹਿਣ ਦਿਓ !
ਹਾਰਿਆ ਹਾਂ ਮੈਂ ਸੱਜਣਾ ਤੋਂ ਚੁੱਪ ਕਰਕੇ ਬਹਿਣ ਦਿਓ !

ਕਿਉਂ ਕਰਦੇ ਹੋ ਬਖਤੋਈ ਮੇਰੀ ਹਰ ਕਿਸੇ ਦੇ ਕੋਲੇ
ਨਾ ਮੁਜ਼ਰਮ ਕਹਿ ਬੁਲਾਓ ਸਾਹ ਸੁਖ ਦਾ ਲੈਣ ਦਿਓ !

ਦਰਦਾਂ ਦੇ ਅਖਾੜੇ ਵਿਚ ਮੈਂ ਖੁਦ ਹੀ ਉਤਰਿਆ ਹਾਂ
ਗ਼ਮ ਜੇ ਢਾਹੁਣਾ ਚਹੁੰਦੇ ਤਾ ਮੈਨੂੰ ਤੁਸੀਂ ਢਹਿਣ ਦਿਓ !

ਨਾ ਲੱਭੋ ਇਲਾਜ ਮੇਰੇ ਤੁਸੀਂ ਹੋਕੇ ਹਾਵਾਂ ਹੰਝੂਆਂ ਦਾ
ਪੀੜ ਪਰਾਈ ਤਨ ਮੇਰਾ ਮੈਨੂੰ ਇਕੱਲੇ ਸਹਿਣ ਦਿਓ !

ਉਹ ਆਪਣੀ ਥਾਂ ਤੇ ਸਚੀ ਸੀ ਮੈਂ ਹੀ ਦੋਸ਼ੀ ਉਸਦਾ
ਮੇਰੇ ਕਰਕੇ ਓਹਨੂੰ ਨਾ ਤੁਸੀਂ ਨਾਮ ਹੁਣ ਸੁਦੇਣ ਦਿਓ !

ਨਫਰਤ ਹੈ ਜੇ ਮੇਰੇ ਤੋਂ ਤਾਂ ਏਨਾ ਮੈਂ ਕਰ ਸਕਦਾ ਹਾਂ
ਨਹੀਂ ਮੁੜੂਗਾ ਲਾੜਾ ਦਰਦੀ ਮੌਤ ਕਲਾਵੇ ਲੈਣ ਦਿਓ !


If my pen is false then you keep lying!
I'm laughing out loud!

Why do you brooch me everybody's colleagues?
Say no to criminal! Let's take breath!

I have come down myself in a pain-field
If you want to die, let me break you down!

Do not seek treatment for my tears
Pain, my throat, let me be alone!

He listened to his place
Do not let me name you now!

I hate if I can do that from me
Do not let the bridegroom mourn the death!

Copyright@dilrajsinghdardi

No comments:

Post a Comment