ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 15, 2022

ਗ਼ਜ਼ਲ - ਮਨਜੀਤ ਕੌਰ ਮੀਸ਼ਾ




•ਕਿਸੇ ਰੋਂਦੇ ਦੇ ਹੰਝੂ ਪੀ ਕਿਸੇ ਦਾ ਗਮ ਵੰਡਾਉਂਦਾ ਜਾ,
ਲੱਗੇਗੀ ਜ਼ਿੰਦਗੀ ਸੋਹਣੀ ਕਿਸੇ ਖਾਤਿਰ ਹੰਡਾਉਂਦਾ ਜਾ l

•ਤੇਰੇ ਹਿੱਸੇ ਦੀਆਂ ਖੁਸ਼ੀਆਂ ਕਿਸੇ ਦੇ ਕੰਮ ਆ ਜਾਵਣ,
ਤੇਰਾ ਦਾਮਨ ਰਹੂ ਭਰਿਆ ਤੂੰ ਹੋਰਾਂ ਨੂੰ ਲੁਟਾਉਂਦਾ ਜਾ l

• ਕਦੇ ਤਾਂ ਦਿਲ ਓਦਾ ਪਿਘਲੂ ਤੇਰੇ ਦਰਦਾਂ ਦੀ ਗਲ ਸੁਣ ਕੇ,
ਉਹ ਪੱਥਰ ਹੋ ਗਿਆ ਭਾਵੇਂ ਓਨੂੰ ਫਿਰ ਵੀ ਮਨਾਉਂਦਾ ਜਾ l

•ਉਹ ਆਵੇ ਜਾਂ ਨਾ ਫਿਰ ਆਵੇ ਕਸਕ ਅੱਖਾਂ ਦੀ ਨਾ ਮੁੱਕੇ,
ਓਦੀ ਖਾਤਿਰ ਤੂੰ ਰਾਹਾਂ ਵਿਚ ਸਦਾ ਹੀ ਫੁੱਲ ਵਿਛਾਉਂਦਾ ਜਾ l

•ਤੇਰੀ ਕਿਸਮਤ ' ਚ ਜੋ ਹੈਗਾ ਉਹ ਤੈਨੂੰ ਮਿਲ ਕੇ ਹੀ ਰਹਿਣਾ,
ਕਿਸੇ ਦੇ ਮਹਿਲ ਨੂੰ ਤੱਕ ਕੇ ਨਾ ਆਪਣੀ ਝੁੱਗੀ ਢਾਹੁੰਦਾ ਜਾ l

•ਜੋ ਤੇਰਾ ਸੋਚਦੇ ਮਾੜਾ ਓਨਾ ਦਾ ਵੀ ਭਲਾ ਮੰਗ ਲੈ,
ਨਾ ਰੱਖ ਸੀਨੇ ਤੇ ਕੋਈ ਬੋਝ ਹਰ ਗੱਲ ਨੂੰ ਭੁਲਾਉਂਦਾ ਜਾ l

•ਕਦੀ ਤਾਂ ਉਸ ਦੀ ਟੁੱਟੇਗੀ ਜੋ ਹੈ ਬੇਕਾਰ ਦੀ ਆਕੜ,
ਤੂੰ ਆਪਣੇ ਵੱਲੋਂ ਹਰ ਰਿਸ਼ਤੇ ਨੂੰ ਜੀਅ ਲਾ ਕੇ ਨਿਭਾਉਂਦਾ ਜਾ l

•ਨਾ ਕਰ ਪ੍ਰਵਾਹ ਦੁਨੀਆਂ ਦੀ ਜੋ ਕਹਿੰਦੇ ਨੇ ਬੁਰਾ ਤੈਨੂੰ,
ਤੂੰ ਸੁਣ ਕੇ ਅਣਸੁਣਾ ਕਰਦੇ ਨਾ ਗੱਲ ਦਿਲ ਉੱਤੇ ਲਾਉਂਦਾ ਜਾ l

•ਭਲਾਈ ਕਰਨ ਲਈ ਮਿਲਿਆ ਇਹ ਜੀਵਨ ਸਾਰਾ ਹੀ ਮਨਜੀਤ,
 ਵਿਗੜ ਜਾਣੇ ਨੇ ਕੰਮ ਖੁਦ ਦੇ ਨਾ ਹੋਰਾਂ ਦੇ ਰੁਕਾਉਂਦਾ ਜਾ l

No comments:

Post a Comment