ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 15, 2022

ਕੋਈ ਵਕਤ ਸੀ ਜਿਊਂਣ ਲਈ ਢਿੱਡ ਭਰਦੇ - ਸਿਕੰਦਰ ਠੱਠੀਆਂ ਅਮ੍ਰਿਤਸਰ



ਕੋਈ ਵਕਤ ਸੀ ਜਿਊਂਣ ਲਈ ਢਿੱਡ ਭਰਦੇ ਸੀ
ਹੁਣ ਤੇ ਮਰਨ ਵਾਸਤੇ ਖਾਂਦੇ ਹਾਂ ਅਸੀਂ ਖਾਣੇ
ਨਸ਼ੀਲੀਆਂ ਸਪਰੇਹਾਂ ਨੇ ਨਸਲਾਂ ਢੰਗ ਦਿੱਤੀਆਂ
ਨਸ਼ਿਆਂ ਵੱਲ ਨੂੰ ਤੁਰ ਪਏ ਜੰਮਦੇ ਨਿਆਣੇ।

ਬਗੈਰ ਸੂਝਬੂਝ ਦੇ ਆਰਾ ਫੇਰਿਆ ਹੁੱਖਾਂ ਨੂੰ
ਬੇਰਹਿਮ ਪਾਪੀਆਂ ਬਖਸ਼ਿਆ ਨਹੀਂਓ ਕੁੱਖਾਂ ਨੂੰ
ਜੋ ਧੀਆਂ ਬਚੀਆਂ ਓਹ ਸੁੰਨੀਆਂ ਛੱਡ ਦਿੱਤੀਆਂ
ਪ੍ਰਦੇਸ ਜਾਕੇ ਲੱਭਦੀਆਂ ਫਿਰਨ ਓਹ ਦਾਣੇ।

ਵੇਖਾਂ ਦਿਨੋਂ ਦਿਨ ਸਿਰੋਪਿਆਂ ਦੇ ਭਾਅ ਵੱਧਦੇ
ਰੱਬ ਦਾ ਨਾਮ ਵਰਤਕੇ ਤੀਰਥਾਂ ਤੇ ਠੱਗਦੇ
ਉਪਰੋਂ ਸਾਧ ਤੇ ਵਿਚੋਂ ਜ਼ਿਆਦਾ ਚੋਰ ਫਿਰਦੇ
ਮੈਲੈ ਕਰ ਦਿੱਤੇ ਫ਼ਕੀਰਾਂ ਵਾਲੇ ਪਵਿੱਤਰ ਬਾਣੇ।

ਸੁਖਰਾਜ ਸਿਕੰਦਰ" ਜਮਾਂ ਹੀ ਅਕਲੋਂ ਥੋਥਾ ਹੈ
ਦਰ-ਦਰ ਮੰਗਦਾ ਫਿਰੇ ਹੱਥ ਚ, ਲੋਟਾ ਹੈ
ਅੱਲ੍ਹਾ ਦੇ ਨਾਮ ਖੈਰ ਮੁਹੱਬਤਾਂ ਪਾ ਦਿਓ ਹਾਂ
ਬੰਦ ਕਰ ਦਿਓ ਹਾਂ ਸਭ ਕਚਹਿਰੀਆਂ ਥਾਣੇ।

ਕੋਈ ਵਕਤ ਸੀ ਜਿਊਂਣ ਲਈ ਢਿੱਡ ਭਰਦੇ ਸੀ
ਹੁਣ ਤੇ ਮਰਨ ਵਾਸਤੇ ਖਾਂਦੇ ਹਾਂ ਅਸੀਂ ਖਾਣੇ।

ਸਿਕੰਦਰ 759
ਪਿੰਡ ਠੱਠੀਆਂ ਅਮ੍ਰਿਤਸਰ

No comments:

Post a Comment